ਰੋਰੀ ਮੈਕਲਰਾਏ ਨੇ 18 ਮਹੀਨੇ ’ਚ ਪਹਿਲਾ ਖ਼ਿਤਾਬ ਜਿੱਤਿਆ

Monday, May 10, 2021 - 11:54 AM (IST)

ਰੋਰੀ ਮੈਕਲਰਾਏ ਨੇ 18 ਮਹੀਨੇ ’ਚ ਪਹਿਲਾ ਖ਼ਿਤਾਬ ਜਿੱਤਿਆ

ਚਾਰਲੋਟ— ਰੋਰੀ ਮੈਕਲਰਾਏ ਨੇ ਐਤਵਾਰ ਨੂੰ ਇੱਥੇ ਆਖ਼ਰੀ ਹੋਲ ’ਚ ਤਿੰਨ ਅੰਡਰ 68 ਦਾ ਕਾਰਡ ਖੇਡ ਕੇ ਕਵੇਲ ਹਾਲੋ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਇਹ ਪਿਛਲੇ 18 ਮਹੀਨਿਆਂ ’ਚ ਉਨ੍ਹਾਂ ਦਾ ਪਹਿਲਾ ਖ਼ਿਤਾਬ ਹੈ। 
ਇਹ ਵੀ ਪੜ੍ਹੋ : ਮੈਂ ਚਾਹੁੰਦੀ ਹਾਂ ਕਿ ਓਲੰਪਿਕ ਹੋਵੇ, ਜੇਕਰ ਲੋਕ ਇਸ ਦੇ ਲਈ ਸਹਿਜ ਨਹੀਂ ਹਨ ਤਾਂ ਚਰਚਾ ਹੋਣੀ ਚਾਹੀਦੀ ਹੈ : ਓਸਾਕਾ

ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੰਘਾਈ ’ਚ ਐੱਚ. ਐੱਸ. ਬੀ. ਸੀ. ਚੈਂਪੀਅਨਸ਼ਿਪ ਜਿੱਤੀ ਸੀ। ਮੈਕਲਰਾਏ ਨੇ ਕੁਲ 10 ਅੰਡਰ 274 ਦਾ ਸਕੋਰ ਬਣਾਇਆ ਤੇ ਆਪਣੇ ਕਰੀਅਰ ਦਾ 19ਵਾਂ ਖ਼ਿਤਾਬ ਜਿੱਤਿਆ। ਇਹ ਕਵੇਲ ਹਾਲੋ ’ਚ ਉਨ੍ਹਾਂ ਦਾ ਤੀਜਾ ਖ਼ਿਤਾਬ ਹੈ। ਅਬ੍ਰਾਹਮ ਐਂਸਰ ਨੇ ਲਗਾਤਾਰ ਤਿੰਨ ਬਰਡੀ ਲਗਾਈ ਤੇ ਉਹ ਪੰਜ ਅੰਡਰ 66 ਦਾ ਸਕੋਰ ਬਣਾ ਕੇ ਦੂਜੇ ਸਥਾਨ ’ਤੇ ਰਹੇ। ਇਸ ਵਿਚਾਲੇ ਅਲੇਕਸ ਰੇਕਾ ਨੇ ਰੀਜਨਸ ਟ੍ਰੇਡਿਨਸ ਦਾ ਖ਼ਿਤਾਬ ਜਿੱਤਿਆ ਜੋ ਉਨਾਂ ਦੀ ਪੀ. ਜੀ. ਏ. ਟੂਰ ’ਚ ਤੀਜੀ ਟ੍ਰਾਫ਼ੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News