ਸ਼ਰਾਬ ਪੀ ਕੇ ਗਾਲੀ-ਗਲੋਚ ਕਰਨ ਦੇ ਦੋਸ਼ ''ਚ ਰੂਨੀ ਗ੍ਰਿਫਤਾਰ

Monday, Jan 07, 2019 - 09:40 PM (IST)

ਸ਼ਰਾਬ ਪੀ ਕੇ ਗਾਲੀ-ਗਲੋਚ ਕਰਨ ਦੇ ਦੋਸ਼ ''ਚ ਰੂਨੀ ਗ੍ਰਿਫਤਾਰ

ਵਾਸ਼ਿੰਗਟਨ— ਇੰਗਲੈਂਡ ਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਫੁੱਟਬਾਲ ਖਿਡਾਰੀ ਵਾਇਨੇ ਰੂਨੀ ਨੂੰ ਪਿਛਲੇ ਮਹੀਨੇ ਸ਼ਰਾਬ ਪੀ ਕੇ ਨਸ਼ੇ ਵਿਚ ਆਮ ਲੋਕਾਂ ਵਿਚਾਲੇ ਗਾਲੀ-ਗਲੋਚ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਉਸ ਨੇ ਇਸ ਦੇ ਲਈ 25 ਡਾਲਰ ਦਾ ਜੁਰਮਾਨਾ ਵੀ ਦਿੱਤਾ। ਵਾਸ਼ਿੰਗਟਨ ਏ. ਬੀ. ਸੀ. 7 ਨਿਊਜ਼ ਤੇ ਦਿ ਐਥਲੈਟਿਕ ਦੇ ਹੱਥ ਅਦਾਲਤ ਦੇ ਜਿਹੜੇ ਕਾਗਜ਼ਾਤ ਲੱਗੇ ਹਨ, ਉਨ੍ਹਾਂ ਮੁਤਾਬਕ ਰੂਨੀ ਨੂੰ ਵਰਜੀਨੀਆ ਦਾ ਲੌਓਡਾਨ ਕਾਊਂਟੀ ਵਿਚ 16 ਦਸੰਬਰ ਨੂੰ ਨਸ਼ੇ ਵਿਚ ਬਦਜ਼ੁਬਾਨੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਹਾਲਾਂਕਿ ਜੁਰਮਾਨਾ ਤੇ ਅਦਾਲਤੀ ਖਰਚੇ ਦਾ ਭੁਗਤਾਨ ਕਰਨ ਤੋਂ ਬਾਅਦ ਸ਼ੁੱਕਰਵਾਰ ਰਿਹਾਅ ਕਰ ਦਿੱਤਾ ਗਿਆ।
ਰੂਨੀ ਦੇ ਫੁੱਟਬਾਲ ਕਲੱਬ ਡੀ. ਸੀ. ਯੂਨਾਈਟਿਡ ਨੇ ਕਿਹਾ, ''ਸਾਨੂੰ ਉਨ੍ਹਾਂ ਖਬਰਾਂ ਬਾਰੇ ਪਤਾ ਹੈ, ਜਿਸ 'ਚ ਦਸੰਬਰ ਵਿਚ ਵਾਇਨੇ ਰੂਨੀ ਦੀ ਗ੍ਰਿਫਤਾਰੀ ਦੀ ਗੱਲ ਕਹੀ ਗਈ ਹੈ। ਸਾਨੂੰ ਇਸ ਵਿਚ ਮੀਡੀਆ ਦੀ ਦਿਲਚਸਪੀ ਬਾਰੇ ਵੀ ਪਤਾ ਹੈ ਪਰ ਅਸੀਂ ਮੰਨਦੇ ਹਾਂ ਕਿ ਇਹ ਰੂਨੀ ਦਾ ਨਿੱਜੀ ਮਾਮਲਾ ਹੈ ਤੇ ਡੀ. ਸੀ. ਯੂਨਾਈਟਿਡ ਅੰਦਰੂਨੀ ਪੱਧਰ 'ਤੇ ਇਸ ਨਾਲ ਨਜਿੱਠੇਗਾ।'' ਰੂਨੀ ਨੂੰ ਇੰਗਲੈਂਡ ਵਿਚ ਵੀ ਨਸ਼ੇ 'ਚ ਗੱਡੀ ਚਲਾਉਣ ਦੇ ਦੋਸ਼ ਵਿਚ ਸਤੰਬਰ 2017 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ 'ਤੇ ਦੋ ਸਾਲ ਤਕ ਡਰਾਈਵਿੰਗ ਨਾ ਕਰਨ ਦੀ ਪਾਬੰਦੀ ਲਾਈ ਗਈ ਸੀ।


Related News