ਰੋਨਾਲਡੋ ਦੇ ਦੋ ਗੋਲ, ਯੁਵੈਂਟਸ ਨੇ ਕਾਗਲਿਆਰੀ ਨੂੰ ਹਰਾਇਆ

Sunday, Nov 22, 2020 - 08:46 PM (IST)

ਰੋਨਾਲਡੋ ਦੇ ਦੋ ਗੋਲ, ਯੁਵੈਂਟਸ ਨੇ ਕਾਗਲਿਆਰੀ ਨੂੰ ਹਰਾਇਆ

ਮਿਲਾਨ– ਕ੍ਰਿਸਟਿਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਯੁਵੈਂਟਸ ਸੀਰੀ-ਏ ਫੁੱਟਬਾਲ ਵਿਚ ਕਾਗਲਿਆਰੀ 'ਤੇ 2-0 ਦੀ ਜਿੱਤ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ। ਗੋਲ ਕਰਨ ਦੀ ਲੈਅ ਜਾਰੀ ਰੱਖਦੇ ਹੋਏ ਰੋਨਾਲਡੋ ਨੇ ਆਪਣੇ ਆਖਰੀ 5 ਮੈਚਾਂ ਵਿਚ 8 ਗੋਲ ਕੀਤੇ। ਇਸ ਤਰ੍ਹਾਂ ਯੁਵੈਂਟਸ ਲੀਗ ਅੰਕ ਸੂਚੀ ਵਿਚ ਚੋਟੀ 'ਤੇ ਚੱਲ ਰਹੇ ਏ. ਸੀ. ਮਿਲਾਨ ਤੋਂ ਇਕ ਅੰਕ ਪਿੱਛੇ ਹੈ। ਸਾਸੂਓਲੋ ਇਕ ਅੰਕ ਪਿੱਛੇ ਤੀਜੇ ਸਥਾਨ 'ਤੇ ਹੈ।

PunjabKesari


author

Gurdeep Singh

Content Editor

Related News