ਰੋਨਾਲਡੋ ਦੇ ਦੋ ਗੋਲ ਨਾਲ ਰੀਆਲ ਮੈਡ੍ਰਿਡ ਨੇ ਪੀ.ਐੱਸ.ਜੀ. ਨੂੰ ਹਰਾਇਆ

Thursday, Feb 15, 2018 - 11:08 AM (IST)

ਰੋਨਾਲਡੋ ਦੇ ਦੋ ਗੋਲ ਨਾਲ ਰੀਆਲ ਮੈਡ੍ਰਿਡ ਨੇ ਪੀ.ਐੱਸ.ਜੀ. ਨੂੰ ਹਰਾਇਆ

ਮੈਡ੍ਰਿਡ, (ਬਿਊਰੋ)— ਪਿਛਲੇ ਕੁਝ ਸਮੇਂ ਤੋਂ ਵਿਸ਼ਵ ਫੁੱਟਬਾਲ ਦੇ ਕਈ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ ਹਨ। ਇਸੇ ਲੜੀ 'ਚ ਚੈਂਪੀਅਨਸ ਲੀਗ ਦਾ ਆਯੋਜਨ ਹੋ ਰਿਹਾ ਹੈ। ਚੈਂਪੀਅਨਸ ਲੀਗ ਨੂੰ ਲੈ ਕੇ ਖਿਡਾਰੀਆਂ ਅਤੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ।

ਇਸ ਦੇ ਤਹਿਤ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਚੈਂਪੀਅਨਸ ਲੀਗ ਦੇ ਅੰਤਿਮ 16 ਦੇ ਪਹਿਲੇ ਪੜਾਅ 'ਚ ਪੈਰਿਸ ਸੇਂਟ ਜਰਮਨੇ ਨੂੰ 3-1 ਨਲ ਹਰਾਇਆ। ਰੋਨਾਲਡੋ ਆਪਣੀ ਸ਼ਾਨਦਾਰ ਫਾਰਮ 'ਚ ਹਨ। ਰੋਨਾਲਡੋ ਦਾ ਚੈਂਪੀਅਨਸ ਲੀਗ 'ਚ ਇਹ 100ਵਾਂ ਗੋਲ ਸੀ। ਪੀ.ਐੱਸ.ਜੀ. ਲਈ ਇਕ ਮਾਤਰ ਗੋਲ ਐਡ੍ਰੀਅਨ ਰੇਬੀਯੋਟਸ ਨੇ ਕੀਤਾ ਜਿਸ 'ਚ ਨੇਮਾਰ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਦੋਵੇਂ ਟੀਮਾਂ ਹੁਣ 6 ਮਾਰਚ ਨੂੰ ਰਿਟਰਨ ਮੁਕਾਬਲੇ 'ਚ ਖੇਡਣਗੀਆਂ।


Related News