ਰੋਨਾਲਡੋ ਦੇ ਵਕੀਲਾਂ ਨੇ ਵੇਗਾਸ ਮਾਮਲੇ ’ਚ ਮਹਿਲਾ ਦੀ ਵਕੀਲ ਤੋਂ ਮੰਗੇ 6,26,000 ਡਾਲਰ

07/01/2022 1:11:33 PM

ਲਾਸ ਵੇਗਾਸ (ਏਜੰਸੀ)- ਕ੍ਰਿਸਟੀਆਨੋ ਰੋਨਾਲਡੋ ਦੇ ਵਕੀਲਾਂ ਨੇ ਅਮਰੀਕੀ ਜੱਜ ਤੋਂ ਉਸ ਮਹਿਲਾ ਦੀ ਵਕੀਲ ਨੂੰ ਇਸ ਸਟਾਰ ਫੁੱਟਬਾਲ ਖਿਡਾਰੀ ਨੂੰ 6 ਲੱਖ 26 ਹਜ਼ਾਰ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦੇਣ ਲਈ ਕਿਹਾ ਹੈ, ਜਿਸ ਦੀ ਕਲਾਈਂਟ ਨੇ ਰੋਨਾਲਡੋ ’ਤੇ ਲੱਗਭਗ ਇਕ ਦਹਾਕੇ ਪਹਿਲਾਂ ਲਾਸ ਵੇਗਾਸ ’ਚ ਜ਼ਬਰ-ਜਿਨਾਹ ਦਾ ਦੋਸ਼ ਲਾਉਂਦੇ ਹੋਏ ਅਦਾਲਤ ’ਚ ਮਾਮਲਾ ਦਰਜ ਕਰ ਕੇ ਲੱਖਾਂ ਡਾਲਰ ਦੀ ਮੰਗ ਕੀਤੀ ਸੀ।

ਸਖਤ ਸ਼ਬਦਾਂ ’ਚ ਤਿਆਰ ਕੀਤੇ ਗਏ ਅਦਾਲਤੀ ਦਸਤਾਵੇਜ਼ ’ਚ ਰੋਨਾਲਡੋ ਦੇ ਵਕੀਲ ਪੀਟਰ ਕ੍ਰਿਸਟੀਅਨਸੇਨ ਨੇ ਅਮਰੀਕੀ ਜ਼ਿਲ੍ਹਾ ਜੱਜ ਜੇਨੀਫਰ ਡੋਰਸੀ ਨੂੰ ਕਿਹਾ ਕਿ ਮਹਿਲਾ ਦੀ ਵਕੀਲ ਲੇਸਲੀ ਮਾਰਕ ਸਟੋਵਲ ਇਸ ਰਾਸ਼ੀ ਦੇ ਭੁਗਤਾਨ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੈ। ਸਟੋਵਲ ਨੇ ਫੋਨ ਜਾਂ ਈ-ਮੇਲ ਸੰਦੇਸ਼ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਦੀ ਸਹਿਯੋਗੀ ਲਾਰਿਸਾ ਡ੍ਰੋਹੋਬਾਈਜ਼ਰ ਨੇ ਵੀ ਐੱਸ. ਐੱਮ. ਐੱਸ. ਦਾ ਜਵਾਬ ਨਹੀਂ ਦਿੱਤਾ। ਸਟੋਵਲ ਨੂੰ 8 ਜੁਲਾਈ ਤਕ ਅਦਾਲਤ ’ਚ ਜਵਾਬ ਦੇਣਾ ਹੈ।


cherry

Content Editor

Related News