ਕੋਰੋਨਾ ਦਾ ਅਸਰ : ਆਪਣੀ ਗਰਲਫ੍ਰੈਂਡ ਨਾਲ ਘਰ ਵਿਚ ਵਰਕਆਊਟ ਕਰਦੇ ਦਿਸੇ ਰੋਨਾਲਡੋ (Video)
Thursday, Apr 09, 2020 - 06:24 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ਾਂ ਵਿਚ ਲਾਕਡਾਊਨ ਹੈ। ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਵੀ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ। ਇਸ ਕਾਰਨ ਖਿਡਾਰੀ ਆਪਣੇ-ਆਪਣੇ ਘਰ ਵਿਚ ਹੀ ਰਹਿਣ ਲਈ ਮਜਬੂਰ ਹਨ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਫੈਂਸ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਦੇ ਦਿੱਗਜ ਫੁੱਟਬਾਲਰਾਂ ਵਿਚੋਂ ਇਕ ਕ੍ਰਿਸਟਿਆਨੋ ਰੋਨਾਲਡੋ ਵੀ ਇਸ ਸਮੇਂ ਆਈਸੋਲੇਸ਼ਨ ਵਿਚ ਹਨ। ਹਾਲਾਂਕਿ ਪੁਰਤਗਾਲ ਦਾ ਇਹ ਸਟਾਰ ਸਟ੍ਰਾਈਕਰ ਕੁਆਰੰਟਾਈਨ ਦੌਰਾਨ ਵੀ ਖੁਦ ਨੂੰ ਫਿੱਟ ਰੱਖਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਉਸ ਨੇ ਇਸ ਦੇ ਲਈ ਇਕ ਟ੍ਰੇਨਰ ਵੀ ਲੱਭ ਲਿਆ ਹੈ।
My beautiful training partner!🏃🏻♀️💪🏽 #stayactive #stayhome
A post shared by Cristiano Ronaldo (@cristiano) on Apr 8, 2020 at 4:25am PDT
ਹੈਰਾਨ ਹੋਣ ਦੀ ਜ਼ਰੂਰਤ ਨਹੀਂ, ਉਸ ਨੇ ਕੋਈ ਕੁਆਰੰਟਾਈਨ ਨਹੀਂ ਤੋੜਿਆ ਹੈ, ਸਗੋਂ ਆਪਣੀ ਖੂਬਸੂਰਤ ਪਾਰਟਨਰ ਜਾਰਜੀਨਾ ਰੋਡਰਿਗਜ਼ ਨੂੰ ਹੀ ਆਪਣਾ ਟ੍ਰੇਨਿੰਗ ਪਾਰਟਨਰ ਬਣਾ ਲਿਆ ਹੈ। ਰੋਨਾਲਡੋ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਇਸ ਵਿਚ ਉਹ ਆਪਣੀ ਦੇ ਨਾਲ ਦੌੜ ਲਾਉਂਦੇ ਦਿਸ ਰਹੇ ਹਨ। ਰੋਨਾਲਡੋ ਨੇ ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ, ‘‘ਮੇਰੀ ਖੂਬਸੂਰਤ ਟ੍ਰੇਨਿੰਗ ਪਾਰਟਨਰ! ਉਸ ਨੇ ਆਪਣੀ ਪੋਸਟ ਨੂੰ #stayactive #stayhome ਨੂੰ ਟੈਗ ਵੀ ਕੀਤਾ ਹੈ।
ਰੋਨਾਲਡੋ ਅਤੇ ਉਸ ਦੀ ਪਾਰਟਨਰ ਜਾਰਜੀਨਾ ਰੋਡਰਿਗਜ਼ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਦੋਵੇਂ ਹੀ ਇੰਸਟਾਗ੍ਰਾਮ ’ਤੇ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਰੋਨਾਲਡੋ ਦੇ ਇੰਸਟਾਗ੍ਰਾਮ ’ਤੇ ਫਾਲੋਅਰਸ ਦੀ ਗਿਣਤੀ 21 ਕਰੋੜ ਤੋਂ ਜ਼ਿਆਦਾ ਹੈ। ਉੱਥੇ ਹੀ ਜਾਰਜੀਨਾ ਦੇ ਫਾਲੋਅਰਸ ਦੀ ਗਿਣਤੀ ਪੌਣੇ 2 ਕਰੋੜ ਦੇ ਆਲੇ-ਦੁਆਲੇ ਹੈ। ਇੰਨੀ ਜ਼ਿਆਦਾ ਫੈਨ ਫਾਲੋਇੰਗ ਹੋਣ ਕਾਰਨ ਉਸਦੇ ਇਸ ਵੀਡੀਓ ’ਤੇ ਕੁਮੈਂਟਸ ਦਾ ਹੜ੍ਹ ਆਉਣਾ ਆਮ ਹੈ।