ਰੋਨਾਲਡੋ ਦੀ ਫਾਰਮ ਵਿਚ ਵਾਪਸੀ, ਯੂਵੈਂਟਸ 4-0 ਨਾਲ ਜਿੱਤਿਆ

Saturday, Jun 27, 2020 - 03:03 PM (IST)

ਰੋਨਾਲਡੋ ਦੀ ਫਾਰਮ ਵਿਚ ਵਾਪਸੀ, ਯੂਵੈਂਟਸ 4-0 ਨਾਲ ਜਿੱਤਿਆ

ਰੋਮ : ਕ੍ਰਿਸਟਿਆਨੋ ਰੋਨਾਲਡੋ ਨੇ ਫਾਰਮ ਵਿਚ ਵਾਪਸੀ ਕਰਦਿਆਂ 2 ਗੋਲ ਕਰਨ 'ਚ ਮਦਦ ਤੋਂ ਇਲਾਵਾ ਇਕ ਪੈਨਲਟੀ ਨੂੰ ਗੋਲ ਵਿਚ ਬਦਲਿਾ, ਜਿਸ ਨਾਲ ਯੂਵੈਂਟਸ ਨੇ ਸ਼ੁੱਕਰਵਾਰ ਨੂੰ ਸਿਰੀ-ਏ ਫੁੱਟਬਾਲ ਪ੍ਰਤੀਯੋਗਿਤਾ ਵਿਚ 10 ਖਿਡਾਰੀਆਂਦੀ ਲੇਸੀ ਟੀਮ ਨੂੰ 4-0 ਨਾਲ ਹਰਾਇਆ। ਇਸ ਤਰ੍ਹਾਂ ਯੂਵੈਂਟਸ ਨੇ 9ਵੇਂ ਰਿਕਾਰਡ ਖਿਤਾਬ ਦੀ ਉਮੀਦ ਵਧਾ ਦਿੱਤੀ ਹੈ। ਇਟਲੀ ਵਿਚ ਫੁੱਟਬਾਲ ਦੀ ਬਹਾਲੀ ਦੇ ਬਾਅਦ ਤੋਂ ਰੋਨਾਲਡੋ ਖਰਾਬ ਫਾਰਮ ਨਾਲ ਜੁਝ ਰਿਹਾ ਸੀ ਪਰ ਉਸ ਦੀ ਵਾਪਸੀ ਨਾਲ ਯੂਵੈਂਟਸ ਦੀ ਟੀਮ ਦੂਜੇ ਸਥਾਨ 'ਤੇ ਚੱਲ ਰਹੀ ਲਾਜਿਓ ਤੋਂ 7 ਅੰਕ ਦੀ ਬੜ੍ਹਤ ਬਮਾਉਣ 'ਚ ਸਫਲ ਰਹੀ।


author

Ranjit

Content Editor

Related News