ਰੋਨਾਲਡੋ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣੇ, ਟੀਮ ਨੂੰ ਦਿਵਾਈ ਜਿੱਤ

Saturday, Mar 25, 2023 - 02:54 PM (IST)

ਰੋਨਾਲਡੋ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣੇ, ਟੀਮ ਨੂੰ ਦਿਵਾਈ ਜਿੱਤ

ਸਪੋਰਟਸ ਡੈਸਕ : ਵਿਸ਼ਵ ਪ੍ਰਸਿੱਧ ਫੁੱਟਬਾਲਰ ਰੋਨਾਲਡੋ ਨੇ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। ਯੂਰਪੀਅਨ ਫੁੱਟਬਾਲ ਚੈਂਪੀਅਨ 2024 ਦੇ ਕੁਆਲੀਫਾਇਰ ਮੈਚ ਤੋਂ ਬਾਅਦ, ਰੋਨਾਲਡੋ ਹੁਣ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਕੌਮਾਂਤਰੀ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਸੀ। ਯੂਰਪੀ ਫੁੱਟਬਾਲ ਚੈਂਪੀਅਨ ਦੇ ਕੁਆਲੀਫਾਇਰ ਮੈਚ 'ਚ ਪੁਰਤਗਾਲ ਨੇ ਲੀਚਟਨਸਟਾਈਨ ਨੂੰ 4-0 ਨਾਲ ਹਰਾ ਦਿੱਤਾ ਹੈ। 

ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਸ ਮੈਚ 'ਚ ਦੋ ਗੋਲ ਕੀਤੇ। ਉਸ ਨੇ 51 ਮਿੰਟ ਵਿੱਚ ਪੈਨਲਟੀ ’ਤੇ ਪਹਿਲਾ ਗੋਲ ਕੀਤਾ। ਯੂਰੋ ਕੁਆਲੀਫਾਇਰ 2024 ਟੂਰਨਾਮੈਂਟ ਵਿੱਚ ਰੋਨਾਲਡੋ ਨੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਟੂਰਨਾਮੈਂਟ 'ਚ ਰੋਨਾਲਡੋ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 197ਵਾਂ ਮੈਚ ਖੇਡਿਆ ਹੈ। ਇਸ ਮੈਚ ਤੋਂ ਬਾਅਦ ਰੋਨਾਲਡੋ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣ ਗਏ ਹਨ।

ਇਹ ਵੀ ਪੜ੍ਹੋ : IPL 2023 : ਹਾਰਦਿਕ ਪੰਡਯਾ ਕਪਤਾਨ ਦੇ ਤੌਰ 'ਤੇ ਧੋਨੀ ਵਰਗੇ, ਗੁਜਰਾਤ ਜਾਇੰਟਸ ਦੇ ਖਿਡਾਰੀ ਨੇ ਕਿਹਾ ਇਹ

ਰੋਨਾਲਡੋ ਦਾ ਇਹ 197ਵਾਂ ਮੈਚ ਸੀ ਅਤੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਦੋ ਗੋਲ ਕਰਕੇ ਪੁਰਤਗਾਲ ਨੂੰ ਲਿਚਟਨਸਟਾਈਨ ਦੇ ਖਿਲਾਫ 4-0 ਨਾਲ ਜਿੱਤ ਦਿਵਾਈ। ਅਨੁਭਵੀ ਰੋਨਾਲਡੋ ਨੇ ਕੁਆਲੀਫਾਇਰ ਮੈਚ ਵਿੱਚ ਆਪਣਾ ਪਹਿਲਾ ਗੋਲ ਪੈਨਲਟੀ ਉੱਤੇ ਕੀਤਾ ਅਤੇ ਦੂਜਾ ਇੱਕ ਜਬਰਦਸਤ ਫ੍ਰੀ ਕਿੱਕ ਉੱਤੇ ਕੀਤਾ। ਆਪਣੇ 197 ਮੈਚਾਂ ਦੇ ਨਾਲ, ਰੋਨਾਲਡੋ ਨੇ ਕੁਵੈਤ ਦੇ ਮਹਾਨ ਖਿਡਾਰੀ ਬਦਰ ਅਲ-ਮੁਤਵਾ (196 ਕੈਪਸ) ਨੂੰ ਪਛਾੜ ਦਿੱਤਾ ਹੈ। ਮਲੇਸ਼ੀਆ ਦੀ ਸੋਹ ਚਿਨ ਐਨ 195 ਮੈਚਾਂ ਨਾਲ ਤੀਜੇ ਨੰਬਰ 'ਤੇ ਹੈ। ਮਿਸਰ ਦੇ ਅਹਿਮਦ ਹਸਨ (184 ਕੈਪਸ) ਚੌਥੇ ਅਤੇ ਓਮਾਨ ਦੇ ਅਹਿਮਦ ਮੁਬਾਰਕ (183 ਕੈਪਸ) ਪੰਜਵੇਂ ਨੰਬਰ 'ਤੇ ਹਨ।

ਪੰਜ ਵਾਰ ਦਾ ਬੈਲਨ ਡੀ'ਓਰ ਜੇਤੂ 38 ਸਾਲ ਦੀ ਉਮਰ ਵਿੱਚ ਰਾਸ਼ਟਰੀ ਟੀਮ ਲਈ ਖੇਡਣ ਵਾਲਾ ਪੰਜਵਾਂ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਸਿਰਫ਼ ਪੇਪੇ, ਦਾਮਾਸ, ਸਿਲਵਿਨੋ ਅਤੇ ਫੋਂਟੇ ਨੇ ਆਪਣੀ ਵੱਡੀ ਉਮਰ ਵਿੱਚ ਪੁਰਤਗਾਲ ਲਈ ਫੁੱਟਬਾਲ ਖੇਡਿਆ ਹੈ। ਰੋਨਾਲਡੋ ਨੇ 2003 ਵਿੱਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਪਿਛਲੇ ਸਾਲ ਪੰਜ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਸੀ। ਫੀਫਾ ਵਿਸ਼ਵ ਕੱਪ 2022 ਵਿੱਚ, ਪੁਰਤਗਾਲ ਕੁਆਰਟਰ ਫਾਈਨਲ ਵਿੱਚ ਮੋਰੋਕੋ ਤੋਂ ਹਾਰ ਗਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News