ਰੋਨਾਲਡੋ ਦੇ ਲਈ MODEL ਪੌਲਾ ਲਬਾਰੇਦਾਸ ਨੇ ਕਰਵਾਇਆ ਫੋਟੋਸ਼ੂਟ
Wednesday, Mar 13, 2019 - 02:18 AM (IST)

ਜਲੰਧਰ— ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇਰ 'ਚ ਪੁਰਤਗਾਲ ਦੀ ਟੀਮ ਜਿੱਤੀ ਇਸ ਦੇ ਲਈ ਪ੍ਰਸਿੱਧ ਮਾਡਲ ਤੇ ਅਭਿਨੇਤਰੀ ਪੌਲਾ ਲਬਾਰੇਦਾਸ ਨੇ ਫੋਟੋਸ਼ੂਟ ਕਰਵਾਇਆ ਹੈ। ਪੌਲਾ ਦਾ ਕਹਿਣਾ ਹੈ ਕਿ ਫੋਟੋਸ਼ੂਟ ਦੇ ਮਾਧਿਅਮ ਨਾਲ ਉਹ ਸਟਾਰ ਫੁੱਟਬਾਲ ਕ੍ਰਿਸਟੀਆਨੋ ਰੋਨਾਲਡੋ ਨੂੰ ਵਧੀਆ ਪ੍ਰਦਰਸ਼ਨ ਦੇ ਲਈ ਉਤਸ਼ਾਹਿਤ ਕਰਵਾਉਣਾ ਚਾਹੁੰਦੀ ਹੈ। ਪੁਰਤਗਾਲ 'ਚ ਜੰਮੀ ਤੇ ਹੁਣ ਅਮਰੀਕਾ 'ਚ ਰਹਿੰਦੀ ਪੌਲਾ ਹਾਲੀਵੁੱਡ ਦੀ 2 ਬਲਾਕਬਸਟਰ ਫਿਲਮਾਂ ਕੈਮਲ ਸਪਾਈਡਰ, ਸ਼ੌਅ ਗਲਸ 2 ਤੇ ਬਲੂ ਡ੍ਰੀਮ 'ਚ ਕੰਮ ਕਰ ਚੁੱਕੀ ਹੈ।
36 ਸਾਲ ਦੀ ਪੌਲਾ ਭਾਵੇ ਹੀ ਅਮਰੀਕਾ ਦੀ ਪੱਕੀ ਨਾਗਰਿਕ ਹੈ ਪਰ ਪੁਰਤਗਾਲ ਦੇ ਲਈ ਉਨ੍ਹਾ ਹੀ ਪਿਆਰ ਅਜੇ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਬਚਪਨ 'ਚ ਹੀ ਪੁਰਤਗਾਲ ਨੂੰ ਛੱਡ ਦੇਣ ਵਾਲੀ ਪੌਲਾ ਨੇ ਰੋਨਾਲਡੋ ਨੂੰ ਉਤਸਾਹਿਤ ਕਰਨ ਦੇ ਲਈ ਬਿਕਨੀ ਪਾ ਕੇ ਇਸ ਤਰ੍ਹਾਂ ਦੇ ਫੁੱਟਬਾਲ ਦੇ ਨਾਲ ਪੋਜ ਦਿੱਤਾ ਹੈ ਜਿਸ 'ਤੇ ਪੁਰਤਗਾਲ ਦਾ ਝੰਡਾ ਸੀ।