FIFA : ਰੋਨਾਲਡੋ ਤੇ ਮੇਸੀ ਵਿਚਾਲੇ ''ਬੈਸਟ ਪਲੇਅਰ'' ਬਣਨ ਦੀ ਦੌੜ ਫਿਰ ਤੋਂ ਹੋਈ ਸ਼ੁਰੂ

08/01/2019 4:07:22 PM

ਪੈਰਿਸ : ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਓਨੇਲ ਮੇਸੀ ਨੂੰ ਫੀਫਾ ਨੇ ਬੁੱਧਵਾਰ ਨੂੰ ਬੈਸਟ ਫੀਫਾ ਪਲੇਅਰ ਲਈ ਨਾਮਜਦ ਕੀਤਾ ਹੈ। ਰੋਨਾਲਡੋ ਇਟਾਲਵੀ ਲੀਗ ਸੀਰੀ-ਏ ਵਿਚ ਯੂਵੈਂਟਸ ਅਤੇ ਮੇਸੀ ਸਪੈਨਿਸ਼ ਕਲੱਬ ਲਾ ਲੀਗਾ ਵਿਚ ਬਾਰਸੀਲੋਨਾ ਲਈ ਖੇਡਦੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਸਮੇਤ 10 ਖਿਡਾਰੀ ਇਸ ਐਵਾਰਡ ਦੀ ਦੌੜ ਵਿਚ ਹਨ। ਮੌਜੂਦਾ ਚੈਂਪੀਅਨਜ਼ ਲੀਗ ਜੇਤੂ ਲੀਵਰਪੂਲ ਦੇ ਹੀ 3 ਖਿਡਾਰੀ ਇਸ ਸੂਚੀ ਵਿਚ ਸ਼ਾਮਲ ਹਨ। ਇਸ ਇੰਗਲਿਸ਼ ਕਲੱਬ ਵੱਲੋਂ ਖੇਡਣ ਵਲੇ ਸਾਦਿਓ ਮਾਨੇ, ਮੁਹੰਮਦ ਸਲਾਹ ਅਤੇ ਵਰਜਿਲ ਵੇਨ ਡਾਈਕ ਇਹ ਐਵਾਰਡ ਜਿੱਤ ਸਕਦੇ ਹਨ।

PunjabKesari

ਐਵਾਰਡ ਜਿੱਤਣ ਦੇ ਹੋਰ ਉਮੀਦਵਾਰ
ਰੋਨਾਲਡੋ, ਮੇਸੀ ਅਤੇ ਲੀਵਰਪੂਲ ਦੇ 3 ਖਿਡਾਰੀਆਂ ਤੋਂ ਇਲਾਵਾ ਬੈਸਟ ਮੇਲ ਪਲੇਅਰ ਐਵਾਰਡ ਜਿੱਤਣ ਦੇ ਹੋਰ ਉਮੀਦਵਾਰ ਫ੍ਰੈਂਕੀ ਡੀ ਯੋਂਗ, ਮੈਥਿਆਸ ਡੀ ਲਿਟ, ਈਡਨ ਹੈਜਾਰਡ, ਹੈਰੀ ਕੇਨ ਅਤੇ ਕਿਲਿਅਨ ਐੱਮਬਾਪੇ ਹਨ। ਦੇਸ਼ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਭ ਤੋਂ ਵੱਧ ਨੀਦਰਲੈਂਡ ਦੇ ਖਿਡਾਰੀ ਫੀਫਾ ਬੈਸਟ ਮੇਨਸ ਪਲੇਅਰ ਐਵਾਰਡ ਦੀ ਰੇਸ ਵਿਚ ਹਨ। ਇਹ ਖਿਡਾਰੀ ਵੇਨ ਡਾਈਕ, ਫ੍ਰੈਂਕੀ ਡੀ ਯੋਂਗ ਅਤੇ ਮੈਥਿਆਸ ਡੀ ਲਿਟ ਹਨ। ਪੁਰਤਗਾਲ, ਇੰਗਲੈਂਡ, ਸੇਨੇਗਲ, ਬੈਲਜੀਅਮ, ਫ੍ਰਾਂਸ, ਅਰਜਨਟੀਨਾ ਅਤੇ ਮਿਸਰ ਦੇ ਇਕ-ਇਕ ਖਿਡਾਰੀ ਬੈਸਟ ਫੁੱਟਬਾਲਰ ਬਣਨ ਦੀ ਦੌੜ ਵਿਚ ਹਨ।

PunjabKesari


Related News