ਜਬਰ-ਜ਼ਨਾਹ ਦੇ ਦੋਸ਼ਾਂ ''ਚ ਘਿਰੇ ਰੋਨਾਲਡੋ ''ਤੇ ਭੜਕੀ ਸਾਬਕਾ ਪ੍ਰੇਮਿਕਾ ਜੈਸਮੀਨ ਲੈਨਾਰਡ

Saturday, Jan 12, 2019 - 04:50 AM (IST)

ਜਬਰ-ਜ਼ਨਾਹ ਦੇ ਦੋਸ਼ਾਂ ''ਚ ਘਿਰੇ ਰੋਨਾਲਡੋ ''ਤੇ ਭੜਕੀ ਸਾਬਕਾ ਪ੍ਰੇਮਿਕਾ ਜੈਸਮੀਨ ਲੈਨਾਰਡ

ਜਲੰਧਰ : ਅਮਰੀਕੀ ਮਾਡਲ ਕੈਥਰੀਨ ਵਲੋਂ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ 'ਤੇ ਇਕ ਹੋਰ ਸ਼ਬਦੀ ਹਮਲਾ ਹੋਇਆ ਹੈ। ਇਹ ਹਮਲਾ ਕੀਤਾ ਹੈ ਕਿ ਉਸਦੀ ਸਾਬਕਾ ਪ੍ਰੇਮਿਕਾ ਜੈਸਮੀਨ ਲੈਨਾਰਡ ਨੇ। 
ਲੈਨਾਰਡ ਜਿਹੜੀ ਕਿ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਕਾਰਨ ਚਰਚਾ ਵਿਚ ਆਈ ਸੀ, ਨੇ ਰੋਨਾਲਡੋ ਨੂੰ ਸਿੱਧੇ ਤੌਰ 'ਤੇ ਪਾਗਲ ਕਰਾਰ ਦਿੱਤਾ ਹੈ। ਜੈਸਮੀਨ ਨੇ ਕਿਹਾ ਕਿ ਇਸ ਘਟਨਾਕ੍ਰਮ ਨਾਲ ਰੋਨਾਲਡੋ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ। ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਉਹ ਅਸਲ ਵਿਚ ਕਿਹੋ ਜਿਹਾ ਹੈ। ਜੇਕਰ ਕਿਸੇ ਨੂੰ ਇਸਦਾ ਅੱਧਾ ਜਿਹਾ ਸੁਰਾਗ ਵੀ ਲੱਗ ਜਾਵੇ ਤਾਂ ਉਸਦਾ ਭੈਅ-ਭੀਤ ਹੋਣਾ ਤੈਅ ਹੈ। 10 ਸਾਲ ਪਹਿਲਾਂ ਰੋਨਾਲਡੋ ਨਾਲ ਰਿਲੇਸ਼ਨਸ਼ਿਪ ਵਿਚ ਰਹੀ ਜੈਸਮੀਨ ਨੇ ਕਿਹਾ ਕਿ ਬਹੁਤ ਸੋਚਣ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਹੈ ਕਿ ਰੋਨਾਲਡੋ ਨੂੰ ਸਬਕ ਸਿਖਾਉਣ ਲਈ ਮੈਂ ਕੈਥਰੀਨ ਦਾ ਪੂਰਾ ਸਾਥ ਦੇਵਾਂਗੀ। ਮੈਂ ਹੁਣ ਚੁੱਪ ਬੈਠ ਕੇ ਰੋਨਾਲਡੋ ਦੇ ਝੂਠ ਨਹੀਂ ਬਰਦਾਸ਼ਤ ਕਰਾਂਗੀ। ਮੈਂ ਉਹ ਹਰ ਚੀਜ਼ ਕਰਾਂਗੀ, ਜਿਸ ਨਾਲ ਕੈਥਰੀਨ ਨੂੰ ਮਦਦ ਮਿਲ ਸਕੇ।

PunjabKesari
ਜ਼ਿਕਰਯੋਗ ਹੈ ਕਿ ਰੋਨਾਲਡੋ 'ਤੇ ਕੈਥਰੀਨ ਨੇ 10 ਸਾਲ ਪਹਿਲਾਂ ਜ਼ਬਰਦਸਤੀ ਕਰਨ ਦਾ ਦੋਸ਼ ਲਾਇਆ ਸੀ। ਕੈਥਰੀਨ ਦਾ ਕਹਿਣਾ ਹੈ ਸੀ ਕਿ ਇਕ ਕਲੱਬ ਵਿਚ ਮਿਲਣ ਤੋਂ ਬਾਅਦ ਉਹ ਫੁੱਟਬਾਲਰ ਨਾਲ ਉਸਦੇ ਫਲੈਟ ਵਿਚ ਗਈ ਸੀ। ਉਹ ਉਸ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ, ਜਦਕਿ ਉਹ ਵਾਰ-ਵਾਰ ਮਨ੍ਹਾ ਕਰ ਰਹੀ ਸੀ। ਕੈਥਰੀਨ ਅਨੁਸਾਰ-ਰੋਨਾਲਡੋ ਨੇ ਬਿਨਾਂ ਉਸਦੀ ਮਰਜ਼ੀ ਦੇ ਜ਼ਬਰਦਸਤੀ ਕੀਤੀ। ਉਹ ਉਦੋਂ ਥਾਣੇ ਗਈ ਗਈ ਸੀ ਪਰ ਸਮਾਜਿਕ ਬੇਇਜ਼ੱਤੀ ਦੇ ਡਰ ਕਾਰਨ ਉਸ ਨੇ ਸਮਝੌਤਾ ਕਰ ਲਿਆ ਸੀ ਪਰ ਹੁਣ ਉਸ ਨੂੰ ਲੱਗਦਾ ਹੈ ਕਿ ਰੋਨਾਲਡੋ ਨੂੰ ਉਸਦੇ ਕੀਤੇ  ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ। 


Related News