ਰੋਨਾਲਡੋ ਦੀ ਕਲੱਬ ਫੁੱਟਬਾਲ ''ਚ 50ਵੀਂ ਹੈਟ੍ਰਿਕ, ਯੁਵਰਾਜ ਨੇ ਕੀਤੀ ਸ਼ਲਾਘਾ

04/17/2022 2:06:23 PM

ਖੇਡ ਡੈਸਕ- ਚੈਂਪੀਅਨਸ ਲੀਗ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਆਰਸੇਨਲ ਤੇ ਟੋਟੇਨਹੇਮ ਖ਼ਿਲਾਫ਼ ਲਾਹਾ ਲੈਣ ਲਈ ਮੈਨਚੈਸਟਰ ਯੂਨਾਈਟਿਡ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੰਮ ਆਏ ਹਨ। ਉਨ੍ਹਾਂ ਦੀ ਹੈਟ੍ਰਿਕ ਦੀ ਬਦੌਲਤ ਟੀਮ ਨੇ ਨਾਵਿਚ 'ਤੇ 3-2 ਨਾਲ ਜਿੱਤ ਦਰਜ ਕੀਤੀ ਹੈ। 

ਰੋਨਾਲਡੋ ਦੇ ਇਹ ਕਲੱਬ ਕਰੀਅਰ ਦੀ 50ਵੀਂ ਹੈਟ੍ਰਿਕ ਹੈ। ਖੇਡ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ੰਸਕਾਂ ਦਰਮਿਆਨ ਅਸ਼ਾਂਤੀ ਸੀ ਕਿਉਂਕਿ ਕਲੱਬ ਦੇ 17 ਸਾਲ ਦੀ ਗਲੇਜਰ ਪਰਿਵਾਰ ਦੀ ਮਾਲਕੀ ਦੇ ਵਿਰੋਧ 'ਚ 17ਵੇਂ ਮਿੰਟ ਤਕ ਸਟੇਡੀਅਮ 'ਚ ਜ਼ਿਆਦਾਤਰ ਲੋਕ ਨਹੀਂ ਆਏ ਸਨ। ਰੋਨਾਲਡੋ ਦੇ ਹੈਟ੍ਰਿਕ ਬਣਾਉਣ ਦੇ ਬਾਅਦ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ।


Tarsem Singh

Content Editor

Related News