ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
Tuesday, Sep 21, 2021 - 07:59 PM (IST)
ਨਵੀਂ ਦਿੱਲੀ- ਰੋਮਾਨੀਆਈ ਟੈਨਿਸ ਖਿਡਾਰਨ ਅਤੇ ਸਾਬਕਾ ਵਿਸ਼ਵ ਨੰਬਰ-1 ਸਿਮੋਨਾ ਹਾਲੇਪ ਨੇ ਇਕ ਵਿਰ ਫਿਰ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਟੈਨਿਸ ਸਟਾਰ ਨੇ ਹਾਲ ਹੀ ਵਿਚ ਆਪਣੇ ਬੁਆਏਫ੍ਰੈਂਡ (ਪ੍ਰੇਮੀ) ਟੋਨੀ ਨਾਲ ਵਿਆਹ ਕਰ ਲਿਆ ਹੈ। ਉਸਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਿਆਹ ਸਮਾਰੋਹ ਤੇ ਉਸਤੋਂ ਬਾਅਦ ਦੀ ਪਾਰਟੀ ਬੁੱਧਵਾਰ ਨੂੰ ਰੋਮਾਨੀਆ ਦੇ ਕਾਂਸਟੈਂਟਾ ਵਿਚ ਹੋਈ। ਹਾਲੇਪ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਇਹ ਜੋੜਾ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਕੁਝ ਤਸਵੀਰਾਂ ਵਿਚ ਉਹ ਮੰਚ 'ਤੇ ਖੜੇ ਨਜ਼ਰ ਆ ਰਹੇ ਹਨ। ਹਾਲੇਪ ਨੇ ਪਾਰਟੀ ਤੋਂ ਬਾਅਦ ਡਾਂਸ ਵੀ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।