IND v SA : ਸਾਂਝੇਦਾਰੀ ਦੇ ਮਾਮਲੇ ''ਚ ਰੋਹਿਤ-ਮਯੰਕ ਸਭ ਤੋਂ ਅੱਗੇ, ਤੋੜਿਆ 12 ਸਾਲ ਪੁਰਾਣਾ ਰਿਕਾਰਡ

10/3/2019 12:57:22 PM

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਜਿੱਥੇ ਰੋਹਿਤ ਨੇ ਬਤੌਰ ਸਲਾਮੀ ਬੱਲੇਬਾਜ਼ ਟੈਸਟ ਵਿਚ ਡੈਬਿਊ ਕਰ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ, ਉੱਥੇ ਹੀ ਪਹਿਲੀ ਵਿਕਟ ਲਈ ਦੋਵਾਂ ਵਿਚਾਲੇ ਹੋਈ 317 ਦੌੜਾਂ ਦੀ ਸਾਂਝੇਦਾਰੀ ਨੇ ਵੀ ਕਈ ਰਿਕਾਰਡ ਤੋੜੇ। ਮੈਚ ਦੇ ਦੂਜੇ ਦਿਨ ਰੋਹਿਤ ਸ਼ਰਮਾ ਅਤੇ ਮਯੰਕ ਅਗ੍ਰਵਾਲ ਦੀ ਸਾਂਝੇਦਾਰੀ ਨੇ ਇਤਿਹਾਸ ਰਚ ਦਿੱਤਾ ਹੈ। ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਵਿਚ ਭਾਰਤ ਵੱਲੋਂ ਦੋਵਾਂ ਨੇ ਕਿਸੇ ਵੀ ਵਿਕਟ ਲਈ ਹੋਈ ਸਭ ਤੋਂ ਵੱਡੀ ਸਾਂਝੇਦਾਰੀ ਨਿਭਾਈ। ਦੋਵਾਂ ਨੇ ਮਿਲ ਕੇ ਵਰਿੰਦਰ ਸਹਿਵਾਗ ਅਤੇ ਰਾਹੁਲ ਦ੍ਰਾਵਿੜ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸਭ ਤੋਂ ਵੱਡੀ ਪਹਿਲੀ ਸਾਂਝੇਦਾਰੀ ਵਿਚ ਇਨ੍ਹਾਂ ਦੋਵਾਂ ਦੇ ਨਾਂ ਦਰਜ ਹੋਈ ਗਈ ਹੈ।

PunjabKesari

ਮਯੰਕ ਅਤੇ ਰੋਹਿਤ ਨੇ ਪਹਿਲੀ ਵਿਕਟ ਲਈ 317 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਭਾਰਤ ਵੱਲੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਵਿਚ ਸਭ ਤੋਂ ਵੱਡੀ ਸਾਂਝੇਦਾਰੀ 2007-08 ਵਿਚ ਵਰਿੰਦਰ ਸਹਿਵਾਗ ਅਤੇ ਰਾਹੁਲ ਦ੍ਰਾਵਿੜ ਵਿਚਾਲੇ ਹੋਈ ਸੀ। ਇਨ੍ਹਾਂ ਦੋਵਾਂ ਨੇ ਦੂਜੇ ਵਿਕਟ ਲਈ 268 ਦੌੜਾਂ ਜੋੜੀਆਂ ਸੀ। ਉਹ ਮੈਚ ਚੇਨਈ ਵਿਚ ਖੇਡਿਆ ਗਿਆ ਸੀ। ਇਸ ਤੋਂ ਬਾਅਦ 2009-10 ਵਿਚ ਵੀ. ਵੀ. ਐੱਸ. ਲਕਸ਼ਮਣ ਅਤੇ ਮਹਿੰਦਰ ਸਿੰਘ ਧੋਨੀ ਵਿਚਾਲੇ ਨਾਟਆਊਟ 259 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਚੌਥੇ ਨੰਬਰ 'ਤੇ ਇਸ ਮਾਮਲੇ ਵਿਚ ਤੀਜੇ ਵਿਕਟ ਦੀ ਸਾਂਝੇਦਾਰੀ ਹੈ, ਜਦੋਂ 2009-10 ਵਿਚ ਕੋਲਕਾਤਾ ਟੈਸਟ ਵਿਚ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੇ 259 ਦੌੜਾਂ ਜੋੜੀਆਂ ਸਨ।

PunjabKesari

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਮੈਚ ਵਿਚ ਇਹ ਦੋਵੇਂ ਦੇਸ਼ਾਂ ਨੂੰ ਮਿਲਾ ਕੇ ਵੀ ਵੱਡੀ ਸਲਾਮੀ ਸਾਂਝੇਦਾਰੀ ਹੈ। ਰੋਹਿਤ ਅਤੇ ਮਯੰਕ ਨੇ 1996-97 ਵਿਚ ਗੈਰੀ ਕਰਸਟਰਨ ਅਤੇ ਐਂਡਰਿਊ ਹਡਸਨ ਦਾ ਰਿਕਾਰਡ ਤੋੜਿਆ ਹੈ ਜੋ 236 ਦੌੜਾਂ ਦਾ ਸੀ। ਉਹ ਮੈਚ ਕੋਲਕਾਤਾ ਵਿਚ ਖੇਡਿਆ ਗਿਆ ਸੀ। ਰੋਹਿਤ ਅਤੇ ਮਯੰਕ ਵਿਚਾਲੇ ਪਹਿਲੇ ਵਿਕਟ ਲਈ 317 ਦੌੜਾਂ ਦੀ ਸਾਂਝੇਦਾਰੀ ਹੋਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ