ਕਪਤਾਨੀ ਦੇ ਰੂਪ ''ਚ ਅਜਿਹਾ ਕਰਕੇ ਇਤਿਹਾਸ ਰਚ ਦੇਣਗੇ ਰੋਹਿਤ

12/09/2017 4:24:40 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਅਤੇ ਸ਼੍ਰੀਲੰਕਾ ਦਰਮਿਆਮਨ ਟੈਸਟ ਸੀਰੀਜ਼ ਦੇ ਬਾਅਦ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਧਰਮਸ਼ਾਲਾ ਵਿਚ ਖੇਡਿਆ ਜਾਣਾ ਹੈ। ਮੇਜ਼ਵਾਨ ਟੀਮ ਇਸ ਮੈਚ ਵਿਚ ਆਪਣੇ ਕਪਤਾਨ ਵਿਰਾਟ ਕੋਹਲੀ ਦੇ ਬਿਨ੍ਹਾਂ ਹੀ ਮੈਦਾਨ ਉੱਤੇ ਉਤਰੇਗੀ। ਕੋਹਲੀ ਦੀ ਗੈਰ-ਹਾਜ਼ਰੀ ਵਿਚ ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਜੇਕਰ ਇਸ ਸੀਰੀਜ਼ ਵਿਚ ਰੋਹਿਤ ਨੇ ਅਜਿਹਾ ਕਰ ਦਿੱਤਾ ਤਾਂ ਇਤਿਹਾਸ ਰਚ ਦੇਣਗੇ।

ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ
ਇਹ ਪਹਿਲੀ ਵਾਰ ਹੋਵੇਗਾ ਜਦੋਂ ਰੋਹਿਤ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਰੋਹਿਤ ਸ਼ਰਮਾ ਉਂਝ ਤਾਂ ਆਈ.ਪੀ.ਐੱਲ. ਵਿਚ ਮੁੰਬਈ ਇੰਡੀਅਨਸ ਦੀ ਕਪਤਾਨੀ ਵੀ ਕਰਦੇ ਹਨ, ਇਸ ਲਈ ਕਪਤਾਨੀ ਦਾ ਤਜ਼ਰਬਾ ਉਨ੍ਹਾਂ ਕੋਲ ਹੈ। ਰੋਹਿਤ ਵਨਡੇ ਦੇ ਇਲਾਵਾ ਟੀ20 ਵਿਚ ਵੀ ਕਪਤਾਨੀ ਕਰਨਗੇ ਅਜਿਹੇ ਵਿਚ ਉਨ੍ਹਾਂ ਕੋਲ ਇਤਿਹਾਸ ਬਣਾਉਣ ਦਾ ਵਧੀਆ ਮੌਕਾ ਹੈ।

ਅਜਿਹਾ ਕਰਨ ਵਾਲਾ ਪਹਿਲਾ ਕਪਤਾਨ ਹੋਵੇਗਾ
ਦਰਅਸਲ ਰੋਹਿਤ ਸ਼ਰਮਾ ਕੋਲ ਮੌਕਾ ਹੈ ਕਿ ਉਹ ਸ਼੍ਰੀਲੰਕਾ ਨੂੰ ਵਨਡੇ ਅਤੇ ਟੀ20 ਦੋਨਾਂ ਸੀਰੀਜ਼ ਵਿਚ 3-0 ਨਾਲ ਮਾਤ ਦੇ ਕੇ ਕਲੀਨ ਸਵੀਪ ਕਰਨ। ਜੇਕਰ ਰੋਹਿਤ ਅਜਿਹਾ ਕਰਨ ਵਿਚ ਕਾਮਯਾਬ ਹੁੰਦੇ ਹਨ ਤਾਂ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਕਪਤਾਨ ਆਪਣੀ ਪਹਿਲੀ ਹੀ ਸੀਰੀਜ਼ ਵਿਚ ਵਿਰੋਧੀ ਟੀਮ ਨੂੰ ਕਲੀਨ ਸਵੀਪ ਕਰਨ ਵਿਚ ਕਾਮਯਾਬ ਰਿਹਾ ਹੋਵੇ।

ਭਾਰਤੀ ਟੀਮ ਦੂਜੇ ਨੰਬਰ 'ਤੇ
ਇਸਦੇ ਇਲਾਵਾ ਕਪਤਾਨੀ ਦਾ ਡੈਬਿਊ ਕਰ ਰਹੇ ਰੋਹਿਤ ਕੋਲ ਟੀਮ ਨੂੰ ਆਈ.ਸੀ.ਸੀ. ਵਨਡੇ ਰੈਂਕਿੰਗ ਵਿਚ ਟੀਮ ਨੂੰ ਨੰਬਰ ਇਕ ਬਣਾਉਣ ਦਾ ਮੌਕਾ ਵੀ ਹੈ। ਫਿਲਹਾਲ ਭਾਰਤੀ ਟੀਮ ਇਸ ਸੂਚੀ ਵਿਚ ਦੂਜੇ ਨੰਬਰ ਉੱਤੇ ਹੈ ਅਤੇ ਸਾਊਥ ਅਫਰੀਕਾ ਪਹਿਲੇ ਨੰਬਰ ਉੱਤੇ।

ਇਤਿਹਾਸ 'ਚ ਦਰਜ ਹੋਵੇਗਾ ਰੋਹਿਤ ਦਾ ਨਾਂ
ਭਾਰਤੀ ਟੀਮ ਧਰਮਸ਼ਾਲਾ ਵਨਡੇ ਜਿੱਤਦੇ ਹੀ ਨੰਬਰ ਇਕ ਬਣ ਜਾਵੇਗੀ ਪਰ ਨੰਬਰ ਇਖ ਬਣੇ ਰਹਿਣ ਲਈ ਉਸਨੂੰ ਅਗਲੇ ਦੋ ਵਨਡੇ ਵੀ ਜਿੱਤਣੇ ਹੋਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਹਿਤ ਦਾ ਨਾਮ ਇਤਿਹਾਸ ਵਿਚ ਦਰਜ ਹੋ ਜਾਵੇਗਾ।


Related News