ਰੋਹਿਤ ਨੇ ਤਮੀਮ ਨੂੰ ਕਿਹਾ- ਬੰਗਲਾਦੇਸ਼ ''ਚ ਨਹੀਂ ਮਿਲਦੀ ਭਾਰਤੀ ਟੀਮ ਨੂੰ ਸਪੋਰਟ

05/17/2020 12:45:15 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਦੁਨੀਆ ਦੀ ਅਜਿਹੀ ਜਗ੍ਹਾ ਹੈ ਜਿੱਥੇ ਮੈਚ ਦੇ ਦੌਰਾਨ ਦਰਸ਼ਕਾਂ ਤੋਂ ਕਿਸੇ ਤਰ੍ਹਾਂ ਦਾ ਸਪੋਰਟ ਨਹੀਂ ਮਿਲਦਾ ਹੈ। ਹਾਲ ਹੀ 'ਚ ਰੋਹਿਤ ਬੰਗਲਾਦੇਸ਼ ਦੇ ਬੱਲੇਬਾਜ਼ ਤਮੀਮ ਇਕਬਾਲ ਦੇ ਨਾਲ ਲਾਈਵ ਚੈਟ ਦੇ ਦੌਰਾਨ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ। ਰੋਹਿਤ ਨੇ ਕਿਹਾ ਕਿ ਦੁਨੀਆ ਦੇ ਹਰ ਇਕ ਕੋਨੇ 'ਚ ਭਾਰਤੀ ਟੀਮ ਨੂੰ ਸਪੋਰਟ ਮਿਲਦਾ ਹੈ ਪਰ ਬੰਗਲਾਦੇਸ਼ 'ਚ ਮੈਚ ਹੋਵੇ ਤਾਂ ਕੋਈ ਸਪੋਰਟ ਨਹੀਂ ਮਿਲਦਾ ਹੈ। ਚੈਟ ਦੇ ਦੌਰਾਨ ਰੋਹਿਤ ਨੇ ਕਿਹਾ ਕਿ ਬੰਗਲਾਦੇਸ਼ ਦੇ ਫੈਂਸ ਵੀ ਭਾਰਤ ਤੇ ਪਾਕਿਸਤਾਨ ਦੇ ਫੈਂਸ ਦੀ ਤਰ੍ਹਾਂ ਜਨੂੰਨੀ ਹਨ ਤੇ ਆਪਣੇ ਦੇਸ਼ ਨੂੰ ਪੂਰੀ ਸਪੋਰਟ ਕਰਦੇ ਹਨ। ਰੋਹਿਤ ਨੇ ਕਿਹਾ ਕਿ ਜਦੋਂ ਬੰਗਲਾਦੇਸ਼ 'ਚ ਮੈਚ ਹੁੰਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਸਾਨੂੰ ਕੋਈ ਸਪੋਰਟ ਨਹੀਂ ਕਰ ਰਿਹਾ ਹੈ। ਭਾਰਤੀ ਟੀਮ ਨੂੰ ਅਜਿਹਾ ਖੇਡਣ ਦੀ ਆਦਤ ਨਹੀਂ ਹੈ। ਅਜਿਹੇ 'ਚ ਬੰਗਲਾਦੇਸ਼ 'ਚ ਖੇਡਣਾ ਯਕੀਨਨ ਹੈਰਾਨ ਵਾਲਾ ਰਹਿੰਦਾ ਹੈ। ਹਿੱਟ ਮੈਨ ਨੇ ਕਿਹਾ ਕਿ ਬੰਗਲਾਦੇਸ਼ ਕ੍ਰਿਕਟ ਟੀਮ ਨੇ ਹਾਲ ਹੀ 'ਚ ਸ਼ਾਨਦਾਰ ਪਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੇ ਫੈਂਸ ਵੀ ਬਹੁਤ ਵੱਧ ਗਏ ਹਨ। 2019 ਵਿਸ਼ਵ ਕੱਪ 'ਚ ਅਸੀਂ ਤੁਹਾਡਾ ਪ੍ਰਦਰਸ਼ਨ ਦੇਖਿਆ ਜੋ ਸ਼ਾਨਦਾਰ ਸੀ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਟੀਮ ਦਾ ਜਦੋਂ ਵੀ ਭਾਰਤ ਦੇ ਵਿਰੁੱਧ ਮੈਚ ਹੁੰਦਾ ਹੈ ਤਾਂ ਬੰਗਲਾਦੇਸ਼ ਦੇ ਫੈਂਸ ਬਹੁਤ ਹਮਲਾਵਰ ਨਜ਼ਰ ਆਉਂਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਸਾਲ 2016 'ਚ ਬੰਗਲਾਦੇਸ਼ ਦੇ ਫੈਂਸ ਨੇ ਇਕ ਅਜਿਹੀ ਹਰਕਤ ਕੀਤੀ ਸੀ ਜਿਸ ਦੀ ਬਹੁਤ ਅਲੋਚਨਾ ਵੀ ਹੋਈ ਸੀ। 2016 'ਚ ਇਕ ਬੰਗਲਾਦੇਸ਼ੀ ਫੈਂਸ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਦੇ ਹੱਥ 'ਚ ਧੋਨੀ ਦਾ ਸਿਰ ਸੀ ਤੇ ਸੋਸ਼ਲ ਮੀਡੀਆ 'ਤੇ ਤਸਵੀਰ ਨੂੰ ਵਾਇਰਲ ਕਰ ਦਿੱਤਾ ਸੀ। ਇਸ ਤੋਂ ਇਲਾਵਾ 2015 'ਚ ਆਈ. ਸੀ. ਸੀ. ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਰੁਬੇਲ ਹਸਨ ਦੀ ਗੇਂਦ 'ਤੇ ਰੋਹਿਤ ਕੈਚ ਆਊਟ ਹੋ ਗਏ ਸਨ, ਜਿਸ ਤੋਂ ਬਾਅਦ ਅੰਪਾਇਰ ਨੇ ਉਸ ਗੇਂਦ ਨੂੰ ਨੌ-ਬਾਲ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਬੰਗਲਾਦੇਸ਼ੀ ਫੈਂਸ ਭਾਰਤੀ ਕ੍ਰਿਕਟਰਾਂ ਦਾ ਮਜ਼ਾਕ ਬਣਾਉਣ ਲੱਗੇ ਸਨ।


Gurdeep Singh

Content Editor

Related News