ਇੰਗਲੈਂਡ ਦੌਰੇ ਨੂੰ ਯਾਦਗਾਰ ਬਣਾ ਸਕਦੇ ਹਨ ਰੋਹਿਤ ਸ਼ਰਮਾ : ਬਚਪਨ ਦੇ ਕੋਚ ਦਿਨੇਸ਼ ਲਾਡ
Monday, May 24, 2021 - 07:07 PM (IST)
ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਇੰਗਲੈਂਡ ਦੇ ਸਾਊਥੰਪਟਨ ’ਚ ਖੇਡਿਆ ਜਾਵੇਗਾ। ਇੰਗਲੈਂਡ ’ਚ ਸਵਿੰਗ ਗੇਂਦਬਾਜ਼ੀ ਕਾਰਨ ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਉਨ੍ਹਾਂ ਦੇ ਬਚਪਨ ਦੇ ਬੱਲੇਬਾਜ਼ੀ ਕੋਚ ਦਿਨੇਸ਼ ਲਾਡ ਨੇ ਕਿਹਾ ਕਿ ਨੈੱਟਸ ’ਚ ਵਧੀਆ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਕਰਕੇ ਰੋਹਿਤ ਇਸ ਟੂਰ ਦੇ ਦੌਰਾਨ ਆਪਣੀ ਛਾਪ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਡਯਾ ਬ੍ਰਦਰਸ
ਇਕ ਸਪੋਰਟਸ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਰੋਹਿਤ ਦੇ ਕੋਚ ਨੇ ਕਿਹਾ, ਉਸ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬਾਕੀ ਦੇਸ਼ਾਂ ਦੇ ਮੁਕਾਬਲੇ ’ਚ ਇੰਗਲੈਂਡ ’ਚ ਗੇਂਦ ਜ਼ਿਆਦਾ ਸਵਿੰਗ ਕਰਦੀ ਹੈ ਤੇ ਉਸ ਨੂੰ ਜ਼ਿਆਦਾ ਫ਼ੋਕਸ ਕਰਨਾ ਪਵੇਗਾ। ਉਨ੍ਹਾਂ ਕਿਹਾ, ਜੇਕਰ ਰੋਹਿਤ ਭਾਰਤ ਦੇ ਵਧੀਆ ਗੇਂਦਬਾਜ਼ਾਂ ਦਾ ਨੈੱਟਸ ਸੈਸ਼ਨ ’ਚ ਤੇ ਪ੍ਰੈਕਟਿਸ ’ਚ ਸਾਹਮਣਾ ਕਰੇਗਾ ਤਾਂ ਉਸ ਨੂੰ ਹਾਲਾਤ ਮੁਤਾਬਕ ਤਾਲਮੇਲ ਬਿਠਾਉਣ ’ਚ ਕਾਫ਼ੀ ਮਦਦ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਦੌਰਾਨ BCCI ਆਇਆ ਮਦਦ ਲਈ ਅੱਗੇ, ਦਾਨ ਕਰੇਗਾ 2000 ਆਕਸੀਜਨ ਕੰਨਸਟ੍ਰੇਟਰਸ
ਆਸਟਰੇਲੀਆ ਖ਼ਿਲਾਫ਼ ਬੱਲੇਬਾਜ਼ੀ ਨੂੰ ਯਾਦ ਕਰਦੇ ਹੋਏ ਰੋਹਿਤ ਦੇ ਕੋਚ ਦਿਨੇਸ਼ ਲਾਡ ਨੇ ਕਿਹਾ, ਉਸ ਸਾਲ ਦੀ ਸ਼ੁਰੂਆਤ ’ਚ ਆਸਟਰੇਲੀਆ ਖ਼ਿਲਾਫ਼ ਉਨ੍ਹਾਂ ਨੇ ਜਿਵੇਂ ਬੈਟਿੰਗ ਕੀਤੀ ਉਸ ਨਾਲ ਸਾਰਿਆਂ ਦਾ ਧਿਆਨ ਰੋਹਿਤ ’ਤੇ ਗਿਆ ਤੇ ਉਨ੍ਹਾਂ ਨੇ ਤੇਜ਼ ਗੇਂਦਬਾਜ਼ਾਂ ਨਾਲ ਖੇਡਦੇ ਹੋਏ ਸ਼ਾਟ ਮੇਕਿੰਗ ਨੂੰ ਕਾਫ਼ੀ ਸੌਖਾ ਬਣਾ ਦਿੱਤਾ। ਉਨ੍ਹਾਂ ਕਿਹਾ, ਉਸ ਨੂੰ ਦੇਖ ਕੇ ਕਦੀ ਨਹੀਂ ਲੱਗਾ ਕਿ ਉਹ ਆਊਟ ਹੋਣ ਵਾਲੇ ਹਨ। ਪਰ ਕੁਝ ਪਾਰੀਆਂ ਰਹੀਆਂ ਜਿੱਥੇ ਉਨ੍ਹਾਂ ਨੇ ਆਪਣਾ ਵਿਕਟ ਨੂੰ ਗੁਆ ਦਿੱਤਾ। ਉਸ ਨੂੰ ਇਸ ਵਾਰ ਅਜਿਹਾ ਕਰਨ ਤੋਂ ਬਚਣਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।