ਪੰਤ ਦੀ ਗਲਤੀ ਵੇਖ ਮੈਦਾਨ 'ਤੇ ਹੀ ਭੜਕ ਗਏ ਰੋਹਿਤ, ਕੱਢੀ ਗਾਲ੍ਹ (ਵੀਡੀਓ)

Thursday, Dec 19, 2019 - 11:51 AM (IST)

ਪੰਤ ਦੀ ਗਲਤੀ ਵੇਖ ਮੈਦਾਨ 'ਤੇ ਹੀ ਭੜਕ ਗਏ ਰੋਹਿਤ, ਕੱਢੀ ਗਾਲ੍ਹ (ਵੀਡੀਓ)

ਸਪੋਰਟਸ ਡੈਸਕ— ਉਪ ਕਪਤਾਨ ਰੋਹਿਤ ਸ਼ਰਮਾ ਅਤੇ ਓਪਨਰ ਲੋਕੇਸ਼ ਰਾਹੁਲ ਦੇ ਧਮਾਕੇਦਾਰ ਸੈਂਕੜਿਆਂ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤ ਨੇ ਦੂਜੇ ਵਨ-ਡੇ ਮੁਕਾਬਲੇ 'ਚ ਵੈਸਟਇੰਡੀਜ਼ ਨੂੰ ਇੱਥੇ 107 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਮੈਚ ਦੌਰਾਨ ਇਕ ਵਾਰ ਫਿਰ ਤੋਂ ਟੀਮ ਇੰਡੀਆ ਦੀ ਖਰਾਬ ਫੀਲਡਿੰਗ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਨੂੰ ਖਰਾਬ ਫੀਲਡਿੰਗ 'ਤੇ ਗਾਲ੍ਹ ਕੱਢੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
 

ਦਰਅਸਲ, ਹੋਇਆ ਇੰਝ ਕਿ ਦੂਜੇ ਵਨ-ਡੇ 'ਚ ਵੀ ਭਾਰਤੀ ਟੀਮ ਦੀ ਖਰਾਬ ਫੀਲਡਿੰਗ ਅਤੇ ਰਿਸ਼ਭ ਪੰਤ ਦੀ ਖਰਾਬ ਥ੍ਰੋਅ ਦੀ ਵਜ੍ਹਾ ਨਾਲ ਹਿਟਮੈਨ ਪੰਤ 'ਤੇ ਗੁੱਸੇ ਹੁੰਦੇ ਨਜ਼ਰ ਆਏ। ਮੈਚ 'ਚ ਜਦੋਂ ਵਿੰਡੀਜ਼ ਦੀ ਬੱਲੇਬਾਜ਼ੀ ਦੇ ਦੌਰਾਨ ਬੱਲੇਬਾਜ਼ ਜੇਸਨ ਹੋਲਡਰ ਹਲਕੇ ਹੱਥਾਂ ਨਾਲ ਉੱਥੇ ਹੀ ਲੈੱਗ ਸਾਈਡ 'ਚ ਗੇਂਦ ਨੂੰ ਧੱਕ ਕੇ 1 ਦੌੜ ਲਈ ਦੌੜੇ। ਰਿਸ਼ਭ ਪੰਤ ਨੇ ਤੇਜ਼ੀ ਨਾਲ ਗੇਂਦ ਚੁੱਕ ਕੇ ਬਿਨਾ ਦੇਖੇ ਹੀ ਗੇਂਦਬਾਜ਼ ਵੱਲ ਥ੍ਰੋਅ ਕੀਤਾ ਜਦਕਿ ਸਲਿਪ ਤੋਂ ਰੋਹਿਤ ਸ਼ਰਮਾ ਸਟੰਪ ਦੇ ਕੋਲ ਆ ਚੁੱਕੇ ਸਨ ਪਰ ਪੰਤ ਉੱਥੇ ਨਾ ਦੇਖ ਸਕੇ। ਇਸ 'ਤੇ ਰੋਹਿਤ ਸ਼ਰਮਾ ਪੰਤ 'ਤੇ ਗੁੱਸਾ ਦਿਖਾਉਂਦੇ ਹੋਏ ਦਿਸੇ ਜਿਸ ਦਾ ਵੀਡੀਓ ਵੀ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।

 


author

Tarsem Singh

Content Editor

Related News