ਇਕ ਛੱਕਾ ਲਾਉਂਦੇ ਹੀ ਅੰਤਰਰਾਸ਼ਟਰੀ ਕਿ੍ਕਟ ਦੇ ਇਸ ਖਾਸ ਕਲੱਬ ''ਚ ਸ਼ਾਮਲ ਹੋ ਜਾਵੇਗਾ ਰੋਹਿਤ ਸ਼ਰਮਾ

12/4/2019 6:43:08 PM

ਸਪੋਰਟਸ ਡੈਸਕ— ਟੀ20 ਅੰਤਰਰਾਸ਼ਟਕਰੀ ਅਤੇ ਵਨ-ਡੇ ਅੰਤਰਰਾਸ਼ਟਰੀ 'ਚ ਟੀਮ ਇੰਡਿਆ ਦੇ ਉਪ-ਕਪਤਾਨ ਰੋਹਿਤ ਸ਼ਰਮਾ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਟੀ20 ਅੰਤਰਰਾਸ਼ਟਰੀ ਸੀਰੀਜ਼ ਦੇ ਦੌਰਾਨ ਆਪਣੇ ਨਾਂ ਇਕ ਖਾਸ ਰਿਕਾਰਡ ਦਰਜ ਕਰ ਸਕਦਾ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 6 ਦਸੰਬਰ ਤੋਂ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਖੇਡੀ ਜਾਣੀ ਹੈ ਅਤੇ ਇਸ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਖੇਡਿਆ ਜਾਵੇਗਾ। ਸ਼ੁੱਕਰਵਾਰ ਨੂੰ ਰੋਹਿਤ ਦੇ ਕੋਲ ਮੌਕਾ ਹੋਵੇਗਾ ਸ਼ਾਹਿਦ ਅਫਰੀਦੀ ਅਤੇ ਕ੍ਰਿਸ ਗੇਲ ਦੇ ਨਾਲ ਇਕ ਖਾਸ ਕਲਬ 'ਚ ਸ਼ਾਮਲ ਹੋਣ ਦਾ। ਰੋਹਿਤ ਦੇ ਖਾਤੇ 'ਚ ਹੁਣ ਤਕ 399 ਅੰਤਰਰਾਸ਼ਟਰੀ ਛੱਕੇ ਹਨ ਅਤੇ ਇਕ ਛੱਕਾ ਹੋਰ ਲਗਾਉਂਦੇ ਹੀ ਉਹ ਪਹਿਲੇ ਭਾਰਤੀ ਅਤੇ ਓਵਰਆਲ ਤੀਜੇ ਅਜਿਹੇ ਬੱਲੇਬਾਜ਼ ਹੋ ਜਾਣਗੇ ਜੋ 400 ਸਿਕਸ ਕਲੱਬ 'ਚ ਸ਼ਾਮਲ ਹੋਣਗੇ।PunjabKesari
ਰੋਹਿਤ ਤੋਂ ਪਹਿਲਾਂ ਕ੍ਰਿਸ ਗੇਲ ਅਤੇ ਸ਼ਾਹਿਦ ਅਫਰੀਦੀ ਅਜਿਹਾ ਕਰ ਚੁੱਕੇ ਹਨ । ਸ਼ਾਹਿਦ ਅਫਰੀਦੀ ਦੇ ਖਾਤੇ 'ਚ 476 ਅਤੇ ਕ੍ਰਿਸ ਗੇਲ ਦੇ ਖਾਤੇ 'ਚ 534 ਛੱਕੇ ਦਰਜ ਹਨ। ਰੋਹਿਤ ਸ਼ਰਮਾ ਵੈਸਟਇੰਡੀਜ਼  ਖਿਲਾਫ ਸੀਰੀਜ਼ 'ਚ ਜਿਵੇਂ ਹੀ ਪਹਿਲਾ ਛੱਕਾ ਲਗਾਵੇਗਾ, ਉਹ 400 ਅੰਤਰਰਾਸ਼ਟਰੀ ਛੱਕੇ ਲਾਉਣ ਵਾਲੇ ਬੱਲੇਬਾਜ਼ਾਂ ਦੇ ਖਾਸ ਕਲੱਬ 'ਚ ਸ਼ਾਮਲ ਹੋ ਜਾਣਗੇ। ਭਾਰਤ ਦੀ ਗੱਲ ਕਰੀਏ ਤਾਂ ਰੋਹਿਤ ਤੋਂ ਬਾਅਦ ਦੂਜੇ ਨੰਬਰ 'ਤੇ ਮਹਿੰਦਰ ਸਿੰਘ ਧੋਨੀ ਹਨ, ਜਿਨ੍ਹਾਂ ਦੇ ਨਾਂ 359 ਅੰਤਰਰਾਸ਼ਟਰੀ ਛੱਕੇ ਹਨ।PunjabKesari
ਰੋਹਿਤ ਨੇ ਕੁਲ 351 ਅੰਤਰਰਾਸ਼ਟਰੀ ਮੈਚਾਂ 'ਚ 43.96 ਦੀ ਔਸਤ ਅਤੇ 87.57 ਦੇ ਸਟ੍ਰਾਈਕ ਰੇਟ ਨਾਲ 13366 ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਨ੍ਹਾਂ ਨੇ 399 ਛੱਕੇ ਲਾਏ ਹਨ। ਰੋਹਿਤ ਨੇ ਟੈਸਟ 'ਚ 52, ਵਨ-ਡੇ ਅੰਤਰਰਾਸ਼ਟਰੀ 'ਚ 232 ਅਤੇ ਟੀ20 ਅੰਤਰਰਾਸ਼ਟਰੀ 'ਚ 115 ਛੱਕੇ ਲਾਏ ਹਨ। ਵਨ-ਡੇ ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ 'ਚ ਰੋਹਿਤ ਚੌਥੇ ਨੰਬਰ 'ਤੇ ਹਨ। ਉਥੇ ਹੀ ਟੀ-20 ਅੰਤਰਰਾਸ਼ਟਰੀ 'ਚ ਰੋਹਿਤ ਦੇ ਨਾਂ ਸਭ ਤੋਂ ਜ਼ਿਆਦਾ ਛੱਕੇ ਦਰਜ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ