IPL ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਧਾਕੜ ਰੋਹਿਤ ਅਤੇ ਪੋਲਾਰਡ ਵਿਚਾਲੇ ਦਰਾਰ! ਜਾਣੋ ਪੂਰਾ ਮਾਮਲਾ

Thursday, Nov 21, 2019 - 12:54 PM (IST)

IPL ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਧਾਕੜ ਰੋਹਿਤ ਅਤੇ ਪੋਲਾਰਡ ਵਿਚਾਲੇ ਦਰਾਰ!  ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ— ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਹੈ। ਮੁੰਬਈ ਇੰਡੀਅਨਜ਼ ਦੇ ਦਿੱਗਜ ਕਿਰੋਨ ਪੋਲਾਰਡ ਨੇ ਆਪਣੀ ਸਾਥੀ ਖਿਡਾਰੀ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਟਵਿੱਟਰ 'ਤੇ ਅਨਫੋਲੋ ਕਰ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਕ੍ਰਿਕਟ ਪ੍ਰਸ਼ੰਸਕ ਹੈਰਾਨ ਰਹਿ ਗਏ ਕਿ ਆਖ਼ਿਰ ਅਜਿਹਾ ਕੀ ਹੋਇਆ ਕਿ ਕਿਰੋਨ ਪੋਲਾਰਡ ਨੇ ਰੋਹਿਤ ਸ਼ਰਮਾ ਨੂੰ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਤੋਂ ਅਨਫੋਲੋ ਕਰ ਦਿੱਤਾ। ਇਸ ਕਾਰਨ ਮੁੰਬਈ ਇੰਡੀਅਨਜ਼ ਦੇ ਦੋਵੇਂ ਦਿੱਗਜ ਖਿਡਾਰੀਆਂ ਵਿਚਾਲੇ ਦਰਾਰ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਇਹ ਖਬਰਾਂ ਲੋਕਾਂ ਵਿਚਾਲੇ ਬਹਿਸ ਦਾ ਸਬਬ ਬਣ ਗਈਆਂ ਹਨ।
PunjabKesari
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਹਨ ਅਤੇ ਕਿਰੋਨ ਪੋਲਾਰਡ ਨੂੰ ਹਮੇਸ਼ਾ ਸਪੋਰਟ ਕਰਦੇ ਹਨ। ਇਨ੍ਹਾਂ ਦੋਹਾਂ ਦੀ ਦੋਸਤੀ ਦੀਆਂ ਮਿਸਾਲ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਹੋ ਕਾਰਨ ਹੈ ਕਿ ਆਈ. ਪੀ. ਐੱਲ. 2020 ਦੇ ਆਕਸ਼ਨ ਤੋਂ ਪਹਿਲਾਂ ਕਿਰੋਨ ਪੋਲਾਰਡ ਨੂੰ ਮੁੰਬਈ ਇੰਡੀਅਨਜ਼ 'ਚ ਰਿਟੇਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਰੋਹਿਤ ਸ਼ਰਮਾ ਈਡਨ ਗਾਰਡਨ ਦੇ ਮੈਦਾਨ 'ਤੇ ਬੰਗਲਾਦੇਸ਼ ਖਿਲਾਫ ਡੇ-ਨਾਈਟ ਟੈਸਟ ਮੈਚ ਦੀ ਤਿਆਰੀ ਕਰ ਰਹੇ ਹਨ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਈਡਨ ਗਾਰਡਨ 'ਚ 22 ਨਵੰਬਰ ਨੂੰ ਖੇਡਿਆ ਜਾਵੇਗਾ।


author

Tarsem Singh

Content Editor

Related News