ਈਸ਼ਾਨ ਕਿਸ਼ਨ 'ਤੇ ਰੋਹਿਤ ਨੇ ਕੱਢਿਆ ਗੁੱਸਾ, ਜਾਣੋ ਵਜ੍ਹਾ (ਵੀਡੀਓ)
Saturday, Jul 15, 2023 - 05:03 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਇਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਇਹ ਮੈਚ ਬੜੀ ਆਸਾਨੀ ਨਾਲ ਜਿੱਤ ਲਿਆ। ਹਾਲਾਂਕਿ, ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ 'ਤੇ ਆਪਣਾ ਗੁੱਸਾ ਕੱਢਦੇ ਹੋਏ ਦਿਖਾਈ ਦਿੱਤੇ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਦਰਅਸਲ ਅਜਿਹਾ ਹੋਇਆ ਕਿ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ਦੇ ਨੁਕਸਾਨ 'ਤੇ 421 ਦੌੜਾਂ 'ਤੇ ਐਲਾਨ ਕੀਤੀ। ਉਦੋਂ ਕ੍ਰੀਜ਼ 'ਤੇ ਡੈਬਿਊ ਕਰ ਰਹੇ ਈਸ਼ਾਨ ਕਿਸ਼ਨ ਖੜ੍ਹੇ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਈਸ਼ਾਨ ਤੇਜ਼ੀ ਨਾਲ ਦੌੜਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਗੇ ਪਰ ਉਹ ਇਕ ਵੀ ਦੌੜ ਨਹੀਂ ਲੈ ਸਕੇ। ਅੰਤ 'ਚ ਈਸ਼ਾਨ ਨੇ 20ਵੀਂ ਗੇਂਦ ਦਾ ਸਾਹਮਣਾ ਕਰਦੇ ਹੋਏ ਆਪਣਾ ਖਾਤਾ ਖੋਲ੍ਹਿਆ। ਜਿਵੇਂ ਹੀ ਈਸ਼ਾਨ ਨੇ 20ਵੀਂ ਗੇਂਦ 'ਤੇ ਸਿੰਗਲ ਲਿਆ, ਰੋਹਿਤ ਨੂੰ ਉਨ੍ਹਾਂ ਦੀ ਪਾਰੀ ਦੇਖ ਕੇ ਗੁੱਸਾ ਆ ਗਿਆ ਅਤੇ ਪੈਵੇਲੀਅਨ ਪਰਤਣ ਦਾ ਇਸ਼ਾਰਾ ਕਰ ਦਿੱਤਾ।
— Nihari Korma (@NihariVsKorma) July 15, 2023
ਇਸ ਲਈ ਹੋਏ ਗੁੱਸੇ
ਜਦੋਂ ਈਸ਼ਾਨ ਬੱਲੇਬਾਜ਼ੀ ਕਰਨ ਗਿਆ ਤਾਂ ਰੋਹਿਤ ਨੇ ਪਾਰੀ ਘੋਸ਼ਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਤੇਜ਼ ਖੇਡਣ ਲਈ ਕਿਹਾ ਕਿਉਂਕਿ ਉਹ ਸਿਰਫ਼ 1 ਜਾਂ 2 ਓਵਰ ਹੀ ਖੇਡਣਗੇ। ਅਜਿਹੇ 'ਚ ਉਨ੍ਹਾਂ ਤੋਂ ਤੇਜ਼ ਬੱਲੇਬਾਜ਼ੀ ਦੀ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ 250 ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਦਾ ਸਟ੍ਰਾਈਕ ਰੇਟ 69 ਹੈ। ਉਹ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾ ਚੁੱਕੇ ਹਨ।
ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਨੇ ਪਹਿਲੀ ਪਾਰੀ 'ਚ 150 ਦੌੜਾਂ ਬਣਾਈਆਂ ਸਨ। ਮੇਜ਼ਬਾਨ ਟੀਮ ਦੂਜੀ ਪਾਰੀ 'ਚ ਵੀ 130 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਤਰ੍ਹਾਂ ਟੀਮ ਇੰਡੀਆ ਨੇ 2 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਅਤੇ ਆਖਰੀ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8