ਰੋਹਿਤ ਸ਼ਰਮਾ ਦਾ ਦੌੜਾਂ ਬਣਾਉਣਾ ਵਿਰਾਟ ਕੋਹਲੀ ਲਈ ਚੰਗੀ ਖਬਰ ਨਹੀਂ
Friday, Jun 29, 2018 - 11:58 AM (IST)
ਨਵੀਂ ਦਿੱਲੀ—ਭਾਰਤ ਅਤੇ ਆਇਰਲੈਂਡ ਦੇ ਵਿਚਕਾਰ ਦੂਜਾ ਟੀ-20 ਸ਼ੁੱਕਰਵਾਰ ਯਾਨੀ ਅੱਜ ਹੋਣ ਵਾਲਾ ਹੈ। ਪਹਿਲਾਂ ਮੈਚ ਜਿੱਤਣ ਵਾਲੀ ਟੀਮ ਇੰਡੀਆ ਇਸ ਮੁਕਾਬਲੇ 'ਚ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਵੈਸੇ ਦੂਜੇ ਟੀ-20 'ਚ ਓਪਨਰ ਰੋਹਿਤ ਸ਼ਰਮਾ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਬੱਲੇਬਾਜ਼ੀ ਨਾਲ ਨਿਰਾਸ਼ ਕਰਨ ਵਾਲੇ ਹਨ। ਦਰਅਸਲ ਰੋਹਿਤ ਸ਼ਰਮਾ ਇਕ ਵੱਡੇ ਰਿਕਾਰਡ ਨੂੰ ਵਿਰਾਟ ਤੋਂ ਪਹਿਲਾਂ ਆਪਣਾ ਨਾਮ ਕਰ ਸਕਦੇ ਹਨ।
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੋਨੋਂ ਦੋ ਹਜ਼ਾਰ ਟੀ-20 ਦੌੜਾਂ ਦੇ ਕਰੀਬ ਹਨ। ਵਿਰਾਟ ਕੋਹਲੀ 1983 ਦੌੜਾਂ ਬਣਾ ਚੁੱਕੇ ਹਨ। ਉੱਥੇ ਰੋਹਿਤ ਸ਼ਰਮਾ ਦੇ ਨਾਮ 1949 ਟੀ20 ਦੌੜਾਂ ਹਨ, ਵਿਰਾਟ ਕੋਹਲੀ ਦੋ ਹਜ਼ਾਰ ਟੀ-20 ਦੌੜਾਂ ਨਾਲ ਸਿਰਫ 17 ਦੌੜਾਂ ਪਿੱਛੇ ਹਨ ਅਤੇ ਰੋਹਿਤ ਸ਼ਰਮਾ ਨੂੰ ਇਹ ਅੰਕੜੇ ਛੂਹਣ ਦੇ ਲਈ 51 ਦੌੜਾਂ ਚਾਹੀਦੀਆਂ ਹਨ, ਚਾਹੇ ਹੀ ਕਪਤਾਨ ਵਿਰਾਟ ਕੋਹਲੀ ਦੋ ਹਜ਼ਾਰ ਟੀ-20 ਦੌੜਾਂ ਦੇ ਜ਼ਿਆਦਾ ਕਰੀਬ ਹਨ ਪਰ ਰੋਹਿਤ ਸ਼ਰਮਾ ਦੀ ਵਿਸਫੋਕਟ ਫਾਰਮ ਉਨ੍ਹਾਂ ਨੂੰ ਵਰਲਡ ਟੀ20 'ਚ 2000 ਦੌੜਾਂ ਬਣਾਉਣ ਵਾਲਾ ਪਹਿਲਾਂ ਭਾਰਤੀ ਬੱਲੇਬਾਜ਼ ਬਣ ਸਕਦਾ ਹੈ।
ਵੈਸੇ ਦੌੜਾਂ ਦੀ ਜੰਗ ਸਿਰਫ ਵਿਰਾਟ ਅਤੇ ਰੋਹਿਤ ਤੱਕ ਸੀਮਿਤ ਨਹੀਂ ਹੈ। ਵਿਕਟਕੀਪਰ ਧੋਨੀ ਵੀ 1500 ਦੌੜਾਂ ਤੋਂ 45 ਦੌੜਾਂ ਪਿੱਛੇ ਹੈ। ਜੇਕਰ ਉਹ ਇਹ ਅੰਕੜੇ ਛੂਹ ਲੈਂਦੇ ਹਨ ਤਾਂ ਉਹ ਭਾਰਤ ਦੇ ਚੌਥੇ ਬੱਲੇਬਾਜ਼ ਹੋਣਗੇ ਜਿਨ੍ਹਾਂ ਦੇ ਨਾਮ 1500 ਤੋਂ ਜ਼ਿਆਦਾ ਟੀ-20 ਦੌੜਾਂ ਹੋਣਗੀਆਂ। ਧੋਨੀ ਤੋਂ ਪਹਿਲਾਂ ਵਿਰਾਟ, ਰੋਹਿਤ ਅਤੇ ਸੁਰੇਸ਼ ਰੈਨਾ ਇਸ ਅੰਕੜੇ ਨੂੰ ਛੂਹ ਚੁੱਕੇ ਹਨ।ਓਪਨਰ ਸ਼ਿਖਰ ਧਵਨ ਵੀ 1000 ਟੀ-20 ਦੌੜਾਂ ਪੂਰੀਆਂ ਕਰਨ ਦੇ ਨੇੜੇ ਹਨ, ਸ਼ਿਖਰ ਧਵਨ ਦੇ 958 ਟੀ-20 'ਚ ਦੌੜਾ ਹੋ ਚੁੱਕੀਆ ਹਨ। ਆਇਰਲੈਂਡ ਦੇ ਖਿਲਾਫ ਦੂਜੇ ਟੀ-20 'ਚ 42 ਦੌੜਾਂ ਬਣਾਉਦੇ ਹੀ ਉਹ ਇਸ ਅੰਕੜੇ ਨੂੰ ਪਾਰ ਕਰ ਲੈਣਗੇ।
