ਰੋਹਿਤ ਨੇ ਅੱਜ ਦੇ ਹੀ ਦਿਨ ਵਨ-ਡੇ ਕ੍ਰਿਕਟ ''ਚ ਸਭ ਤੋਂ ਵੱਡੀ ਪਾਰੀ ਖੇਡ ਰਚਿਆ ਸੀ ਇਤਿਹਾਸ

11/13/2020 2:24:19 PM

ਸਪੋਰਟਸ ਡੈਸਕ— ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਅਜਿਹੇ ਧਾਕੜ ਕ੍ਰਿਕਟਰ ਹਨ ਜੋ ਜਦੋਂ ਵੀ ਮੈਦਾਨ 'ਤੇ ਉਤਰਦੇ ਹਨ ਤਾਂ ਆਪਣੀ ਵਿਰੋਧੀ ਟੀਮ 'ਤੇ ਭਾਰੀ ਪੈਂਦੇ ਹਨ। ਇਸ ਦੇ ਗਵਾਹ ਰੋਹਿਤ ਸ਼ਰਮਾ ਦੇ ਕ੍ਰਿਕਟ ਨਾਲ ਸਬੰਧਤ ਕਈ ਅੰਕੜੇ ਹਨ। ਰੋਹਿਤ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਸਭ ਤੋਂ ਜ਼ਿਆਦਾ ਟਰਾਫੀ ਜਿੱਤਣ ਵਾਲੇ ਕਪਤਾਨ ਹਨ ਜਦਕਿ ਵਨ-ਡੇ 'ਚ ਉਹ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਗਾਉਣ ਵਾਲੇ ਖਿਡਾਰੀ ਤੌਰ 'ਤੇ ਸ਼ਾਮਲ ਹਨ। ਇੰਨਾ ਹੀ ਨਹੀਂ ਟੀ-20 ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦਾ ਵਿਸ਼ਵ ਰਿਕਾਰਡ ਵੀ ਰੋਹਿਤ ਦੇ ਨਾਂ ਹੈ। ਅੱਜ ਅਸੀਂ ਰੋਹਿਤ ਸ਼ਰਮਾ ਵੱਲੋਂ ਵਨ-ਡੇ ਕ੍ਰਿਕਟ 'ਚ ਸਭ ਤੋਂ ਵੱਡੀ ਪਾਰੀ ਖੇਡਣ ਦੇ ਰਿਕਾਰਡ ਬਾਰੇ ਦੱਸਣ ਜਾ ਰਹੇ ਹਾਂ।
PunjabKesari
ਦਰਅਸਲ ਸਾਲ 2014 ਦੇ ਅੰਤ 'ਚ ਸ਼੍ਰੀਲੰਕਾਈ ਟੀਮ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਭਾਰਤ ਦੌਰੇ 'ਤੇ ਆਈ ਸੀ। ਇਸ ਸੀਰੀਜ਼ ਦੇ ਤਿੰਨ ਮੈਚ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ ਆਪਣੇ ਨਾਂ ਕਰ ਲਈ ਸੀ। ਸੱਟ ਤੋਂ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਚੌਥੇ ਮੈਚ 'ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਇੰਨੀ ਵੱਡੀ ਪਾਰੀ ਖੇਡੀ ਜਿਸ ਦਾ ਅੱਜ ਤਕ ਕੋਈ ਰਿਕਾਰਡ ਨਹੀਂ ਤੋੜ ਸਕਿਆ ਹੈ। ਰੋਹਿਤ ਸ਼ਰਮਾ ਨੇ ਇਕੱਲੇ ਇੰਨੀਆਂ ਦੌੜਾਂ ਬਣਾਈਆਂ ਜਿੰਨੀਆਂ ਕਿ ਸ਼੍ਰੀਲੰਕਾ ਦੇ 11 ਖਿਡਾਰੀ ਵੀ ਮਿਲ ਕੇ ਨਾ ਬਣਾ ਸਕੇ ਸਨ।
PunjabKesari
ਸੱਜੇ ਹੱਥ ਦੇ ਇਸ ਬੱਲੇਬਾਜ਼ ਨੂੰ 4 ਦੌੜਾਂ 'ਤੇ ਜੀਵਨ ਦਾਨ ਮਿਲਿਆ ਸੀ, ਜਿਸ ਤੋਂ ਬਾਅਦ ਇਹ ਖਿਡਾਰੀ ਵਿਰੋਧੀ ਟੀਮ 'ਤੇ ਇੰਝ ਵਰ੍ਹਿਆ ਕਿ 173 ਗੇਂਦਾਂ 'ਤੇ 264 ਦੌੜਾਂ ਦੀ ਵਿਸ਼ਾਲ ਪਾਰੀ ਇਕੱਲੇ ਹੀ ਖੇਡ ਦਿੱਤੀ ਅਤੇ ਵਨ-ਡੇ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਦੌਰਾਨ ਉਸ ਨੇ 33 ਚੌਕੇ ਤੇ 9 ਛੱਕੇ ਵੀ ਲਾਏ। ਵਨ-ਡੇ 'ਚ 200 ਜਾਂ ਇਸ ਤੋਂ ਜ਼ਿਆਦਾ ਦਾ ਸਕੋਰ ਸਿਰਫ 8 ਵਾਰ ਹੀ ਬਣ ਸਕਿਆ ਹੈ ਤੇ ਰੋਹਿਤ ਨੇ ਤਿੰਨ ਦੋਹਰੇ ਸੈਂਕੜੇ ਵੀ ਠੋਕੇ ਹਨ। ਉਨ੍ਹਾਂ ਨੇ 2014 'ਚ ਸ਼੍ਰੀਲੰਕਾ ਖਿਲਾਫ 264 ਪਾਰੀ ਦੇ ਇਲਾਵਾ 2017 'ਚ ਆਸਟਰੇਲੀਆ ਖਿਲਾਫ ਵੀ 208 ਦੌੜਾਂ ਦੀ  ਪਾਰੀ ਖੇਡੀ ਸੀ। ਰੋਹਿਤ ਨੇ ਪਹਿਲੀ ਵਾਰ ਦੋਹਰਾ ਸੈਂਕੜਾ 2013 'ਚ ਬੈਂਗਲੁਰੂ 'ਚ ਆਸਟਰੇਲੀਆ ਖਿਲਾਫ ਠੋਕਿਆ ਸੀ। ਇਸ ਦੌਰਾਨ ਉਨ੍ਹਾਂ ਨੇ 209 ਦੌੜਾਂ ਬਣਾਈਆਂ।  


Tarsem Singh

Content Editor

Related News