ਖੁਸ਼ਖਬਰੀ : ਸੱਟ ਦਾ ਸ਼ਿਕਾਰ ਰੋਹਿਤ ਸ਼ਰਮਾ ਫਿੱਟ, ਬੰਗਲਾਦੇਸ਼ ਖਿਲਾਫ ਪਹਿਲੇ ਟੀ-20 ''ਚ ਖੇਡਣਗੇ

Saturday, Nov 02, 2019 - 09:42 AM (IST)

ਖੁਸ਼ਖਬਰੀ : ਸੱਟ ਦਾ ਸ਼ਿਕਾਰ ਰੋਹਿਤ ਸ਼ਰਮਾ ਫਿੱਟ, ਬੰਗਲਾਦੇਸ਼ ਖਿਲਾਫ ਪਹਿਲੇ ਟੀ-20 ''ਚ ਖੇਡਣਗੇ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਪੂਰੀ ਤਰ੍ਹਾਂ ਫਿੱਟ ਹਨ ਅਤੇ ਬੰਗਲਾਦੇਸ਼ ਖਿਲਾਫ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ 'ਚ ਖੇਡਣਗੇ। ਇਸ ਗੱਲ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੀਡੀਆ ਮੈਨੇਜਰ ਨੇ ਦਿੱਤੀ ਹੈ।
PunjabKesari
ਦਰਅਸਲ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਦਿੱਲੀ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਖਬਰ ਸੀ ਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਮੈਚ ਤੋਂ ਪਹਿਲਾਂ ਸੱਟ ਦਾ ਸ਼ਿਕਾਰ ਹੋ ਗਏ ਸਨ। ਦਰਅਸਲ, ਰੋਹਿਤ ਸ਼ਰਮਾ ਨੈੱਟ 'ਚ ਅਭਿਆਸ ਦੌਰਾਨ ਨੁਆਨ ਦੀ ਗੇਂਦ 'ਤੇ ਜ਼ਖਮੀ ਹੋਏ। ਗੇਂਦ ਰੋਹਿਤ ਸ਼ਰਮਾ ਦੇ ਖੱਬੇ ਪੱਟ 'ਚ ਲੱਗੀ ਅਤੇ ਉਹ ਫੌਰਨ ਅਭਿਆਸ ਛੱਡ ਕੇ ਮੈਦਾਨ ਤੋਂ ਬਾਹਰ ਹੋ ਗਏ। ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬਰਫ ਨਾਲ ਸਿਕਾਈ ਕਰਾਈ ਸੀ।


author

Tarsem Singh

Content Editor

Related News