ਰੋਹਿਤ ਦਾ ਰਿਕਾਰਡ 28ਵਾਂ ਸੈਂਕੜਾ, ਸ਼੍ਰੀਲੰਕਾਈ ਦਿੱਗਜ ਜੈਸੂਰੀਆ ਦਾ ਤੋੜਿਆ ਵੱਡਾ ਰਿਕਾਰਡ

12/18/2019 4:41:15 PM

ਸਪੋਰਟਸ ਡੈਸਕ— ਵਿਸ਼ਾਖਾਪਟਨਮ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਰੱਜ ਕੇ ਚੱਲਿਆ। ਵਿੰਡੀਜ਼ ਦੇ ਗੇਂਦਬਾਜ਼ਾਂ ਦੀ ਇਕ ਵਾਰ ਫਿਰ ਤੋਂ ਕਲਾਸ ਲਾਉਂਦਾ ਹੋਇਆ ਉਸ ਨੇ ਨਾ ਸਿਰਫ ਸੈਂਕੜਾ ਲਾਇਆ, ਸਗੋਂ ਕਈ ਰਿਕਾਰਡ ਆਪਣੇ ਨਾਂ ਕਰ ਲਏ। ਇਕ ਰਿਕਾਰਡ ਜੋ ਰੋਹਿਤ ਨੇ ਤੋੜਿਆ ਜੋ ਸਭ ਤੋਂ ਖਾਸ ਹੈ ਉਹ ਹੈ ਸ਼੍ਰੀਲੰਕਾਈ ਦਿੱਗਜ ਸਨਥ ਜੈਸੂਰੀਆ ਦੀ ਬਰਾਬਰੀ ਕਰਨੀ। ਰੋਹੀਤ ਦੇ ਹੁਣ ਵਨਡੇ 'ਚ 28 ਸੈਂਕੜੇ ਹੋ ਗਏ ਹਨ ਉਸ ਨੇ ਜੈਸੂਰੀਆ ਦੀ ਬਰਾਬਰੀ ਕਰ ਲਈ ਹੈ। ਜੈਸੂਰੀਆ ਨੇ 445 ਮੈਚਾਂ 'ਚ ਇਹ ਕਾਰਨਾਮਾ ਕਰ ਵਿਖਾਇਆ ਸੀ ਜਦ ਕਿ ਰੋਹਿਤ ਨੇ ਇਸ ਨੂੰ 220 ਮੈਚਾਂ 'ਚ ਹਾਸਲ ਕਰ ਲਿਆ। ਦੇਖੋ ਰੋਹਿਤ ਵਲੋਂ ਬਣਾਏ ਗਏ ਰਿਕਾਰਡ-PunjabKesari

ਵਨ-ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ
49 ਸਚਿਨ ਤੇਂਦੁਲਕਰ
43 ਵਿਰਾਟ ਕੋਹਲੀ
30 ਰਿਕੀ ਪੋਂਟਿੰਗ
28 ਸਨਥ ਜੈਸੂਰੀਆ
28 ਰੋਹਿਤ ਸ਼ਰਮਾPunjabKesari

2018 ਤੋਂ ਬਾਅਦ 50+ ਨੂੰ ਸੈਂਕੜੇ 'ਚ ਬਦਲਨਾ
ਰੋਹਿਤ ਸ਼ਰਮਾ 58
ਵਿਰਾਟ ਕੋਹਲੀ 55
ਜੌਨੀ ਬੇਅਰਸਟੋ 54
(ਰੋਹਿਤ 58 ਫ਼ੀਸਦੀ ਕੰਵਰਜਨ ਰੇਟ ਦੇ ਨਾਲ ਅਜੇ ਵੀ ਪਹਿਲੇ ਨੰਬਰ 'ਤੇ ਹੈ)PunjabKesari
ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾ ਚੁੱਕਾ ਹੈ 400 ਛੱਕੇ
534 ਕ੍ਰਿਸ ਗੇਲ
476 ਸ਼ਾਹਿਦ ਅਫਰੀਦੀ
407 ਰੋਹਿਤ ਸ਼ਰਮਾPunjabKesari
2019 'ਚ ਸਭ ਤੋਂ ਜ਼ਿਆਦਾ ਸੈਂਕੜੇ
7 ਰੋਹਿਤ ਸ਼ਰਮਾ
5 ਵਿਰਾਟ ਕੋਹਲੀਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ