ਕ੍ਰਿਕਟ ਤੋਂ ਦੂਰ ਰੋਹਿਤ ਕੁਝ ਇਸ ਤਰਾਂ ਖੁਦ ਨੂੰ ਫਿੱਟ ਰੱਖਣ ਲਈ ਜਿਮ ''ਚ ਕੱਢ ਰਹੇ ਪਸੀਨਾ (ਦੇਖੋ ਵੀਡੀਓ)

02/19/2020 12:19:01 PM

ਸਪੋਰਟਸ ਡੈਸਕ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 2019-20 ਦੇ ਮੌਜੂਦਾ ਸੀਜ਼ਨ 'ਚ ਜ਼ਖਮੀ ਖਿਡਾਰੀਆਂ ਦੀ ਸੂਚੀ 'ਚ ਸ਼ਾਮਿਲ ਹੋ ਗਏ ਹਨ। ਰੋਹਿਤ ਨੂੰ ਨਿਊਜ਼ੀਲੈਂਡ ਖਿਲਾਫ 5ਵੇਂ ਟੀ-20 'ਚ ਕਾਫੀ ਇੰਜ਼ਰੀ ਹੋ ਗਈ ਸੀ। ਇਸ ਤੋਂ ਬਾਅਦ ਉਹ ਵਨ-ਡੇ ਅਤੇ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ। ਬੀ. ਸੀ. ਸੀ. ਆਈ ਨੇ ਹੁਣ ਤੱਕ ਰੋਹਿਤਤ ਸ਼ਰਮਾ ਦੀ ਫਿੱਟਨੈਸ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਹੈ ਪਰ ਕ੍ਰਿਕਟਰ ਨੇ ਆਪਣੇ ਆਪ ਹੀ ਇਸ ਗੱਲ ਦੇ ਸੰਕੇਤ ਦਿੱਤੇ ਹੈ ਕਿ ਉਹ ਜਲਦ ਹੀ ਫਿੱਟ ਹੋ ਜਾਣਗੇ। 

ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਬੱਲੇਬਾਜ਼ ਵੇਟਲਿਫਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਰੋਹਿਤ ਨੇ ਵੇਟਲਿਫਟਿੰਗ ਕਰਦੇ ਹੋਏ ਆਪਣਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਹੀ ਰੋਹਿਤ ਨੇ ਦੱਸ ਦਿੱਤਾ ਹੈ ਕਿ ਉਹ ਵਾਪਸੀ ਲਈ ਜਿਮ 'ਚ ਤਿਆਰੀ ਕਰ ਰਹੇ ਹਨ।

View this post on Instagram

A post shared by Rohit Sharma (@rohitsharma45) on


ਹੋਮ ਸੀਰੀਜ਼ 'ਚ ਰੋਹਿਤ ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੇ ਖਿਲਾਫ ਸਾਰੇ ਮੈਚ ਖੇਡੇ। ਉਨ੍ਹਾਂ ਨੇ ਟੀਮ ਦਾ ਅਗੁਵਾਈ ਵੀ ਕੀਤੀ। ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ ਆਰਾਮ ਦਿੱਤਾ ਗਿਆ ਪਰ ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ 'ਚ ਉਹ ਫਿਰ ਟੀਮ 'ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਨੂੰ ਕਾਫੀ ਇੰਜਰੀ ਹੋ ਗਈ। ਇਸ ਲਈ ਉਮੀਦ ਹੈ ਕਿ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਜਾਵੇਗਾ। ਉਨ੍ਹਾਂ ਦੀ ਜਗ੍ਹਾ ਪ੍ਰਿਥਵੀ ਸ਼ਾਹ ਲੈ ਸੱਕਦੇ ਹਨ। ਜੇਕਰ ਮਯੰਕ ਨੂੰ ਡਰਾਪ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿਲ ਨੂੰ ਲਿਆ ਜਾ ਸਕਦਾ ਹੈ।


Related News