ਹਿੱਟਮੈਨ ਰੋਹਿਤ ਦਾ ਵੱਡਾ ਕਮਾਲ, 400 ਛੱਕੇ ਲਾਉਣ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

12/11/2019 7:25:56 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਉਪ ਕਪਤਾਨ ਹਿੱਟਮੈਨ ਰੋਹਿਤ ਲੰਬੇ-ਲੰਬੇ ਛੱਕੇ ਲਾਉਣ ਲਈ ਪੂਰੀ ਦੁਨੀਆ ਵਿਚ ਜਾਣ ਜਾਂਦੇ ਹਨ। ਆਪਂਣੀ ਅਜਿਹੀ ਹੀ ਖਾਸੀਅਤ ਕਾਰਨ ਹੁਣ ਰੋਹਿਤ ਸ਼ਰਮਾ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਇਕ ਖਾਸ ਰਿਕਾਰਡ ਦਰਜ ਹੋ ਗਿਆ ਹੈ, ਜਿਸ ਨੂੰ ਹੁਣ ਤਕ ਕੋਈ ਭਾਰਤ ਕ੍ਰਿਕਟਰ ਹਾਸਲ ਨਹੀਂ ਕਰ ਸਕਿਆ। ਦੱਸ ਦਈਏ ਰੋਹਿਤ ਦੇ ਖਾਤੇ 'ਚ ਹੁਣ 400 ਅੰਤਰਰਾਸ਼ਟਰੀ ਛੱਕੇ ਦਰਜ ਹੋ ਗਏ ਹਨ। ਵੈਸਟਇੰਡੀਜ਼ ਖਿਲਾਫ ਟੀ-20 ਸੀਰਾਜ਼ 'ਚ ਤੀਜੇ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਇਕ ਛੱਕਾ ਲਾਉਂਦਿਆਂ ਹੀ ਉਹ ਪਹਿਲੇ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਅਜਿਹੇ ਬੱਲੇਬਾਜ਼ ਹੋ ਗਏ ਹਨ ਜਿਸ ਦੇ ਨਾਂ ਕੌਮਾਂਤਰੀ ਕ੍ਰਿਕਟ ਦੇ ਤਿੰਨਾ ਸਵਰੂਪਾਂ ਵਿਚ ਕੁਲ 400 ਛੱਕੇ ਹਨ। ਇਸ ਦੇ ਨਾਲ ਹੀ ਉਹ ਇਕ ਖਾਸ ਕਲੱਬ 'ਚ ਵੀ ਸ਼ਾਮਲ ਹੋ ਗਏ ਹਨ।

PunjabKesari
ਦਰਅਸਲ ਰੋਹਿਤ ਤੋਂ ਪਹਿਲਾਂ ਕ੍ਰਿਸ ਗੇਲ ਅਤੇ ਸ਼ਾਹਿਦ ਅਫਰੀਦੀ ਅਜਿਹਾ ਕਰ ਚੁੱਕੇ ਹਨ। ਸ਼ਾਹਿਦ ਅਫਰੀਦੀ ਦੇ ਖਾਤੇ 'ਚ 476 ਅਤੇ ਕ੍ਰਿਸ ਗੇਲ ਦੇ ਖਾਤੇ 'ਚ 534 ਛੱਕੇ ਹਨ। ਹੁਣ ਭਾਰਤ ਦੇ ਹਿੱਟਮੈਨ ਰੋਹਿਤ ਸ਼ਰਮਾ ਵੀ ਇਸ ਧਾਕਡ਼ ਖਿਡਾਰੀਆਂ ਦੇ ਕਲੱਬ ਵਿਚ ਸ਼ਾਮਲ ਹੋ ਗਏ ਹਨ। ਭਾਰਤ ਦੀ ਗੱਲ ਕਰੀਏ ਤਾਂ ਰੋਹਿਤ ਤੋਂ ਬਾਅਦ ਦੂਜੇ ਨੰਬਰ 'ਤੇ ਮਹਿੰਦਰ ਸਿੰਘ ਧੋਨੀ ਹਨ, ਜਿਸ ਦੇ ਨਾਂ 359 ਅੰਤਰਰਾਸ਼ਟਰੀ ਛੱਕੇ ਹਨ।

PunjabKesari
ਰੋਹਿਤ ਨੇ ਕੁਲ 354 ਕੌਮਾਂਤਰੀ ਮੈਚਾਂ 'ਚ ਇਹ ਕਾਰਨਾਮਾ ਹਾਸਲ ਕੀਤਾ ਹੈ। ਰੋਹਿਤ ਨੇ ਟੈਸਟ 'ਚ 52, ਵਨ-ਡੇ ਅੰਤਰਰਾਸ਼ਟਰੀ 'ਚ 232 ਅਤੇ ਟੀ20 ਅੰਤਰਰਾਸ਼ਟਰੀ 'ਚ ਖਬਰ ਲਿਖੇ ਜਾਣ ਤਕ 116 ਛੱਕੇ ਲਾਏ ਹਨ। ਵਨ-ਡੇ ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ 'ਚ ਰੋਹਿਤ ਚੌਥੇ ਨੰਬਰ 'ਤੇ ਹਨ। ਉਥੇ ਹੀ ਟੀ-20 ਅੰਤਰਰਾਸ਼ਟਰੀ 'ਚ ਰੋਹਿਤ ਦੇ ਨਾਂ ਸਭ ਤੋਂ ਜ਼ਿਆਦਾ ਛੱਕੇ ਦਰਜ ਹਨ।


Related News