IPL ਜਿੱਤਣ ਤੋਂ ਬਾਅਦ ਮਾਲਦੀਵ 'ਚ ਫੈਮਲੀ ਨਾਲ ਮਸਤੀ ਕਰਦੇ ਨਜ਼ਰ ਆਏ ਰੋਹਿਤ (ਤਸਵੀਰਾਂ)

Friday, May 17, 2019 - 08:58 PM (IST)

IPL ਜਿੱਤਣ ਤੋਂ ਬਾਅਦ ਮਾਲਦੀਵ 'ਚ ਫੈਮਲੀ ਨਾਲ ਮਸਤੀ ਕਰਦੇ ਨਜ਼ਰ ਆਏ ਰੋਹਿਤ (ਤਸਵੀਰਾਂ)

ਸਪੋਰਟਸ ਡੈੱਕਸ— ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ ਸਾਰੇ ਕ੍ਰਿਕਟਰ ਆਪਣੇ-ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਕੁਝ ਖਿਡਾਰੀ ਟ੍ਰਿਪ 'ਤੇ ਗਏ ਹਨ ਜਦਕਿ ਕੁਝ ਖਿਡਾਰੀ ਪਰਿਵਾਰ ਨਾਲ ਬਾਹਰ ਘੁੰਮ ਰਹੇ ਹਨ। ਬੀਤੇਂ ਪਿਛਲੇ ਹਫਤੇ ਅਨੁਸ਼ਕਾ ਦੇ ਨਾਲ ਵਿਰਾਟ ਕੋਹਲੀ ਗੋਆ ਘੁੰਮਣ ਗਏ ਸਨ। ਇਸ ਦੇ ਨਾਲ ਹੀ ਆਈ. ਪੀ. ਐੱਲ.-12 ਟਰਾਫੀ ਜਿੱਤਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਵੀ ਆਪਣੀ ਫੈਮਲੀ ਦੇ ਨਾਲ ਘੁੰਮਣ ਗਏ ਹਨ। ਰੋਹਿਤ ਇਨਾਂ ਦਿਨ੍ਹਾਂ 'ਚ ਮਾਲਦੀਵ ਦੀ ਖੂਬਸੂਰਤੀ ਦਾ ਅਨੰਦ ਮਾਣ ਰਹੇ ਹਨ। ਰੋਹਿਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੀ ਪਤਨੀ, ਬੇਟੀ ਤੇ ਕਰੀਬੀ ਦੋਸਤਾਂ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਦੇਖੋਂ ਤਸਵੀਰਾਂ—

PunjabKesariPunjabKesariPunjabKesari

PunjabKesariPunjabKesari
ਮਾਲਦੀਵ ਟ੍ਰਿਪ ਦੇ ਦੌਰਾਨ ਜ਼ਹਾਜ 'ਚ ਬੇਟੀ ਨਾਲ ਰਿਤਿਕਾ ਸ਼ਰਮਾ।

PunjabKesari
ਆਈ. ਪੀ. ਐੱਲ. ਟਰਾਫੀ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਚਰਚਾ 'ਚ ਹਨ। ਹੁਣ ਉਹ ਇੰਗਲੈਂਡ 'ਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਨ।

PunjabKesari
ਰੋਹਿਤ ਨੇ ਟਰਾਫਈ ਜਿੱਤਣ ਤੋਂ ਬਾਅਦ ਇਸ ਤਸਵੀਰ ਨੂੰ ਸੋਸ਼ਲ ਸਾਈਟ 'ਤੇ ਸ਼ੇਅਰ ਕੀਤਾ ਸੀ ਤੇ ਨਾਲ ਹੀ ਲਿਖਿਆ ਸੀ, ਸਭ ਤੇਰੇ ਲਈ ਹੈ।

PunjabKesari
ਚੌਥਾ ਆਈ. ਪੀ. ਐੱਲ. ਖਿਤਾਬ ਜਿੱਤਣ ਤੋਂ ਬਾਅਦ ਬੇਟੀ ਸਮੇਤ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਰੋਹਿਤ।


author

Gurdeep Singh

Content Editor

Related News