ਦੱ. ਅਫਰੀਕਾ ਖਿਲਾਫ ਟੀ20 ਸੀਰੀਜ਼ 'ਚ ਰੋਹਿਤ ਤੋੜ ਸਕਦੇ ਹਨ ਧੋਨੀ ਦਾ ਇਹ ਰਿਕਾਰਡ
Sunday, Sep 15, 2019 - 04:42 PM (IST)

ਸਪੋਰਸਟ ਡੈਸਕ— ਅੱਜ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਇੰਟਰਨੈਸ਼ਨਲ ਮੈਚ ਦੀ ਸੀਰੀਜ਼ ਦੀ ਸ਼ੁਰੂਆਤ ਹੋਵੇਗੀ। ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ 'ਚ ਹੋਵੇਗਾ। ਜੇਕਰ ਭਾਰਤੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਸੀਰੀਜ਼ ਦੇ ਤਿੰਨਾਂ ਮੈਚਾਂ ਦੇ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਦੀ ਹੈ ਤਾਂ ਉਹ ਇਹ ਖਾਸ ਰਿਕਾਰਡਜ਼ ਆਪਣੇ ਨਾਂ ਕਰ ਲੈਣਗੇ।
ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਦੂਜੇ ਖਿਡਾਰੀ
ਸਾਲ 2007 'ਚ ਇੰਗਲੈਂਡ ਖਿਲਾਫ ਡੈਬਿਊ ਕਰਨ ਵਾਲੇ ਰੋਹਿਤ ਨੇ ਹੁਣ ਤੱਕ ਭਾਰਤ ਲਈ 96 ਟੀ-20 ਇਟਰਨੈਸ਼ਨਲ ਮੈਚ ਖੇਡੇ ਹਨ। ਫਿਲਹਾਲ ਇਹ ਰਿਕਾਰਡ ਮਹਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਨਾਂ ਹੈ, ਜਿਨ੍ਹਾਂ ਨੇ ਹੁਣ ਤੱਕ 98 ਮੈਚ ਖੇਡੇ ਹਨ। ਧੋਨੀ ਦੱਖਣੀ ਅਫਰੀਕਾ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹਨ। ਇਸ ਸੀਰੀਜ਼ ਦੇ ਬਾਅਦ 99 ਮੈਚ ਨਾਲ-ਨਾਲ ਰੋਹਿਤ ਸਭ ਤੋਂ ਜ਼ਿਆਦਾ ਟੀ-20 ਇੰਟਰਨੈੱਸ਼ਨਲ ਮੈਚ ਖੇਡਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਦੂੱਜੇ ਨੰਬਰ 'ਤੇ ਪਹੁੰਚ ਜਾਣਗੇ। ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੇ ਵੀ ਆਪਣੇ ਕਰੀਅਰ 'ਚ 99 ਮੈਚ ਖੇਡੇ ਸਨ। ਪਾਕਿਸਤਾਨ ਦੇ ਹੀ ਸ਼ੋਏਬ ਮਲਿਕ 111 ਮੈਚਾਂ ਦੇ ਨਾਲ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਬਣੇ ਹੋਏ ਹਨ।ਦੱਖਣੀ ਅਫਰੀਕਾ ਖਿਲਾਫ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ
ਸਟਾਈਲਿਸ਼ ਓਪਨਰ ਰੋਹਿਤ ਸ਼ਰਮਾ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਸਭ ਤੋਂ ਜ਼ਿਆਦਾ ਸੈਂਕੜੇ ਅਤੇ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਵੀ ਰੋਹਿਤ ਦੇ ਹੀ ਨਾਂ ਹੈ। ਹੁਣ ਰੋਹਿਤ ਦੱਖਣੀ ਅਫਰੀਕਾ ਖਿਲਾਫ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗਪਟਿਲ ਦੱਖਣੀ ਅਫਰੀਕਾ ਖਿਲਾਫ 424 ਦੌੜਾਂ ਬਣਾ ਕੇ ਅਜੇ ਟਾਪ ਬਣੇ ਹੋਏ ਹਨ। ਰੋਹਿਤ ਨੇ ਦੱਖਣ ਅਫਰੀਕਾ ਖਿਲਾਫ ਟੀ-20 'ਚ 340 ਦੌੜਾਂ ਬਣਾਈਆਂ ਹਨ। ਜੇਕਰ ਰੋਹਿਤ 84 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਮਾਰਟੀਨ ਗਪਟਿਲ ਨੂੰ ਪਿੱਛੇ ਛੱਡ ਦੇਣਗੇ।