ਰੋਹਿਤ ਨੇ ਤੋੜਿਆ ਧੋਨੀ ਤੇ ਵਿਰਾਟ ਦਾ ਇਹ ਰਿਕਾਰਡ
Sunday, Nov 03, 2019 - 08:26 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਅਰੁਣ ਜੇਤਲੀ ਸਟੇਡੀਅਮ 'ਚ ਪਹਿਲੇ ਟੀ-20 ਮੁਕਾਬਲੇ 'ਚ ਐਤਵਾਰ ਨੂੰ ਇਕੱਠੇ 2 ਰਿਕਾਰਡ ਬਣਾਏ। ਵਿਰਾਟ ਕੋਹਲੀ ਨੂੰ ਇਸ ਸੀਰੀਜ਼ 'ਚ ਆਰਾਮ ਦਿੱਤੇ ਜਾਣ ਤੋਂ ਬਾਅਦ ਇਸ ਸੀਰੀਜ਼ 'ਚ ਭਾਰਤ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਮੈਦਾਨ 'ਤੇ ਉਤਰਦਿਆ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਭਾਰਤ ਵਲੋਂ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਦਾ ਰਿਕਾਰਡ ਤੋੜ ਦਿੱਤਾ। ਰੋਹਿਤ ਦਾ ਇਹ 99ਵਾਂ ਮੈਚ ਸੀ ਤੇ ਉਹ ਧੋਨੀ ਦੇ 98ਵੇਂ ਮੈਚਾਂ ਤੋਂ ਅੱਗੇ ਨਿਕਲ ਗਏ। ਰੋਹਿਤ ਹਾਲਾਂਕਿ ਪਹਿਲੇ ਓਪਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ ਪਰ ਪੰਜ ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 9 ਦੌੜਾਂ ਬਣਾਈਆਂ, ਉਨ੍ਹਾ ਨੇ ਵਿਰਾਟ ਨੂੰ ਪਿੱਛੇ ਛੱਡ ਦਿੱਤਾ ਤੇ ਟੀ-20 'ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਨੇ ਹੁਣ 99ਵੇਂ ਮੈਚਾਂ 'ਚ 2452 ਦੌੜਾਂ ਹੋ ਗਈਆਂ ਹਨ, ਜਦਕਿ ਵਿਰਾਟ ਦੇ 72 ਮੈਚਾਂ 'ਚ 2450 ਦੌੜਾਂ ਹਨ।
ਭਾਰਤ ਵਲੋਂ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ 5ਵੇਂ ਖਿਡਾਰੀ-
99 ਰੋਹਿਤ ਸ਼ਰਮਾ
98 ਮਹਿੰਦਰ ਸਿੰਘ ਧੋਨੀ
78 ਸੁਰੇਸ਼ ਰੈਨਾ
72 ਵਿਰਾਟ ਕੋਹਲੀ
58 ਯੁਵਰਾਜ ਸਿੰਘ