IND vs SA : ਰੋਹਿਤ ਵੱਡੇ ਖਿਡਾਰੀ ਹਨ, ਟੀ20 ਵਿਸ਼ਵ ਕੱਪ ਜਿੱਤਣ ਦੇ ਹੱਕਦਾਰ : ਸ਼ੋਏਬ ਅਖਤਰ

Saturday, Jun 29, 2024 - 03:06 PM (IST)

IND vs SA : ਰੋਹਿਤ ਵੱਡੇ ਖਿਡਾਰੀ ਹਨ, ਟੀ20 ਵਿਸ਼ਵ ਕੱਪ ਜਿੱਤਣ ਦੇ ਹੱਕਦਾਰ : ਸ਼ੋਏਬ ਅਖਤਰ

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵਿਸ਼ਵ ਟੀ-20 ਸੈਮੀਫਾਈਨਲ 'ਚ ਇੰਗਲੈਂਡ 'ਤੇ ਭਾਰਤ ਦੀ 68 ਦੌੜਾਂ ਦੀ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੇ ਗੁਣਾਂ ਦੀ ਤਾਰੀਫ ਕਰਦੇ ਹੋਏ ਉਸ ਨੂੰ ' ਨਿਸਵਾਰਥ ਦਾ ਕਪਤਾਨ' ਦੱਸਿਆ। ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ 'ਚ ਸ਼ਰਮਾ ਨੇ 39 ਗੇਂਦਾਂ 'ਤੇ 57 ਦੌੜਾਂ ਦੀ ਅਹਿਮ ਪਾਰੀ ਖੇਡੀ, ਜਿਸ 'ਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ।

ਹਾਲਾਂਕਿ ਆਪਣੇ ਯੂ-ਟਿਊਬ ਚੈਨਲ 'ਤੇ ਅਖਤਰ ਨੇ ਭਾਰਤੀ ਟੀਮ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਟੀਮ ਇੰਡੀਆ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀ-20 ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਹੈ। ਅਖਤਰ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਵਾਰ-ਵਾਰ ਕਿਹਾ ਹੈ ਕਿ ਉਹ ਪ੍ਰਭਾਵ ਬਣਾਉਣਾ ਅਤੇ ਟਰਾਫੀਆਂ ਜਿੱਤਣਾ ਚਾਹੁੰਦਾ ਹੈ। ਇਸ ਲਈ ਉਹ ਕੱਪ ਜਿੱਤਣ ਦਾ ਹੱਕਦਾਰ ਹੈ। ਉਹ ਵੱਡਾ ਖਿਡਾਰੀ ਹੈ ਅਤੇ ਇਸ ਦਾ ਅੰਤ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਹੈ। ਉਹ ਨਿਰਸਵਾਰਥ ਕਪਤਾਨ ਹੈ, ਟੀਮ ਲਈ ਖੇਡਦਾ ਹੈ।

ਅਖਤਰ ਨੇ 2023 ਵਨਡੇ ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਹਾਰ 'ਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਸੀ। ਉਸ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਭਾਰਤ ਦੇ ਟੂਰਨਾਮੈਂਟ ਜਿੱਤਣ ਦੇ ਪੱਖ 'ਚ ਸੀ। ਪਿਛਲੇ ਸਾਲ ਜਦੋਂ ਭਾਰਤ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਸੀ ਤਾਂ ਮੈਨੂੰ ਉਦਾਸ ਹੋਇਆ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਹਾਰਨਾ ਚਾਹੀਦਾ ਸੀ ਕਿਉਂਕਿ ਉਹ ਜਿੱਤਣ ਦੇ ਹੱਕਦਾਰ ਸਨ।

ਤੁਹਾਨੂੰ ਦੱਸ ਦੇਈਏ ਕਿ ਸੈਮੀਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 171/7 ਦੌੜਾਂ ਬਣਾਈਆਂ ਸਨ। ਇਸ 'ਚ ਸੂਰਿਆਕੁਮਾਰ ਯਾਦਵ (36 ਗੇਂਦਾਂ 'ਤੇ 47 ਦੌੜਾਂ) ਅਤੇ ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਨੇ ਯੋਗਦਾਨ ਦਿੱਤਾ। ਇੰਗਲੈਂਡ ਦੇ ਕ੍ਰਿਸ ਜਾਰਡਨ ਨੇ ਗੇਂਦਬਾਜ਼ੀ ਦੇ ਖੇਤਰ ਵਿੱਚ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਵਾਬ 'ਚ ਇੰਗਲੈਂਡ ਦੀ ਟੀਮ 16.4 ਓਵਰਾਂ 'ਚ 103 ਦੌੜਾਂ 'ਤੇ ਆਲ ਆਊਟ ਹੋ ਗਈ। ਇੰਗਲੈਂਡ ਲਈ ਹੈਰੀ ਬਰੂਕ ਅਤੇ ਜੋਸ ਬਟਲਰ ਨੇ ਕੁਝ ਦੌੜਾਂ ਬਣਾਈਆਂ ਪਰ ਇਹ ਕਾਫੀ ਨਹੀਂ ਸਨ। ਭਾਰਤ ਲਈ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 3-3 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ।


author

Tarsem Singh

Content Editor

Related News