ਰੋਹਿਤ ਟੀ20 ’ਚ 9000 ਦੌੜਾਂ ਪੂਰੀਆਂ ਕਰਨ ਵਾਲਾ ਬਣਿਆ ਦੂਜਾ ਭਾਰਤੀ
Thursday, Mar 18, 2021 - 10:17 PM (IST)
ਅਹਿਮਦਾਬਾਦ- ਰੋਹਿਤ ਸ਼ਰਮਾ ਇੰਗਲੈਂਡ ਵਿਰੁੱਧ ਚੌਥੇ ਟੀ-20 ਕੌਮਾਂਤਰੀ ਮੈਚ ਵਿਚ ਸਿਰਫ 12 ਦੌੜਾਂ ਬਣਾ ਸਕਿਆ ਪਰ ਇਸ ਵਿਚਾਲੇ ਉਸ ਨੇ ਟੀ-20 ਕ੍ਰਿਕਟ ਵਿਚ 9000 ਦੌੜਾਂ ਪੂਰੀਆਂ ਕਰ ਲਈਆਂ। ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਭਾਰਤ ਦਾ ਦੂਜਾ ਤੇ ਦੁਨੀਆ ਦਾ 9ਵਾਂ ਬੱਲੇਬਾਜ਼ ਬਣ ਗਿਆ ਹੈ। ਟੀ-20 ਵਿਚ ਆਪਣਾ 342ਵਾਂ ਮੈਚ ਖੇਡਣ ਵਾਲੇ ਰੋਹਿਤ ਨੂੰ ਇਸ ਮੁਕਾਮ ’ਤੇ ਪਹੁੰਚਣ ਲਈ ਸਿਰਫ 11 ਦੌੜਾਂ ਦੀ ਲੋੜ ਸੀ। ਉਸ ਨੇ ਆਦਿਲ ਰਾਸ਼ਿਦ ਦੀ ਪਾਰੀ ਦੇ ਪਹਿਲੇ ਓਵਰ ਵਿਚ ਹੀ ਛੱਕਾ, ਚੌਕਾ ਤੇ 1 ਦੌੜ ਲੈ ਕੇ ਇਹ ਉਪਲੱਬਧੀ ਹਾਸਲ ਕਰ ਲਈ। ਰੋਹਿਤ ਦੇ ਨਾਂ ’ਤੇ ਹੁਣ ਟੀ-20 ਵਿਚ 9001 ਦੌੜਾਂ ਦਰਜ ਹਨ, ਜਿਨ੍ਹਾਂ ਵਿਚ ਟੀ-20 ਕੌਮਾਂਤਰੀ ਦੀਆਂ 2800 ਦੌੜਾਂ ਵੀ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਪਾਕਿ 2023 ਏਸ਼ੀਆ ਕੱਪ ’ਚ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਆਸਵੰਦ : ਮਨੀ
ਰੋਹਿਤ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਮੁਕਾਮ ’ਤੇ ਪਹੁੰਚਿਆ ਸੀ। ਇਸ ਮੈਚ ਤੋਂ ਪਹਿਲਾਂ ਉਸਦੇ ਦੇ ਨਾਂ ’ਤੇ 302 ਮੈਚਾਂ ਵਿਚ 9650 ਦੌੜਾਂ ਦਰਜ ਸਨ। ਟੀ-20 ਵਿਚ ਸਭ ਤੋਂ ਵੱਧ ਦੌੜਾਂ ਵੈਸਟਇੰਡੀਜ਼ ਦੇ ਕ੍ਰਿਸ ਗੇਲ (13,720 ਦੌੜਾਂ) ਦੇ ਨਾਂ ਦਰਜ ਹਨ। ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ (10,629), ਪਾਕਿਸਤਾਨ ਦੇ ਸ਼ੋਏਬ ਮਲਿਕ (10,488), ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ (9922), ਆਸਟਰੇਲੀਆ ਦੇ ਡੇਵਿਡ ਵਾਰਨਰ (9824), ਆਰੋਨ ਫਿੰਚ (9718), ਵਿਰਾਟ ਕੋਹਲੀ, ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਸ (9111) ਤੇ ਰੋਹਿਤ ਦਾ ਨੰਬਰ ਆਉਂਦਾ ਹੈ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 186 ਦੌੜਾਂ ਦਾ ਟੀਚਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।