ਟੈਸਟ ਰੈਂਕਿੰਗ : ਰੋਹਿਤ ਆਪਣੇ ਸਰਵਸ੍ਰੇਸ਼ਠ 8ਵੇਂ ਸਥਾਨ ’ਤੇ, ਅਸ਼ਵਿਨ ਤੀਜੇ ਨੰਬਰ ’ਤੇ

Sunday, Feb 28, 2021 - 07:46 PM (IST)

ਦੁਬਈ– ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਐਤਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਆਫ ਸਪਿਨਰ ਆਰ. ਅਸ਼ਵਿਨ ਗੇਂਦਬਾਜ਼ਾਂ ਵਿਚ ਤੀਜੇ ਨੰਬਰ ’ਤੇ ਪਹੁੰਚ ਗਿਆ। ਅਹਿਮਦਾਬਾਦ ਵਿਚ ਤੀਜੇ ਟੈਸਟ ਵਿਚ 11 ਵਿਕਟਾਂ ਲੈ ਕੇ ‘ਮੈਨ ਆਫ ਦਿ ਮੈਚ’ ਬਣਿਆ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ 30 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ 38ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਨੇ ਤੀਜਾ ਟੈਸਟ 10 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ।

PunjabKesari
ਅਹਿਮਦਾਬਾਦ ਦੀ ਸਪਿਨ ਦੀ ਮਦਦਗਾਰ ਪਿੱਚ ’ਤੇ ਰੋਹਿਤ ਨੇ ਪਹਿਲੀ ਪਾਰੀ ਵਿਚ ਸਭ ਤੋਂ ਵੱਧ 66 ਤੇ ਦੂਜੀ ਪਾਰੀ ਵਿਚ ਅਜੇਤੂ 25 ਦੌੜਾਂ ਬਣਾਈਆਂ ਸਨ। ਉਸਦੇ ਹੁਣ 742 ਰੇਟਿੰਗ ਅੰਕ ਹੋ ਗਏ ਹਨ ਜਿਹੜੇ ਉਸਦੀ ਪਿਛਲੀ 722 ਦੀ ਸਰਵਸ੍ਰੇਸ਼ਠ ਰੇਟਿੰਗ ਤੋਂ 20 ਅੰਕ ਵੱਧ ਹਨ। ਰੋਹਿਤ ਦੀ ਪਿਛਲੀ ਸਰਵਸ੍ਰੇਸ਼ਠ ਰੇਟਿੰਗ ਅਕਤੂਬਰ 2019 ਵਿਚ ਸੀ ਜਦੋਂ ਉਹ 10ਵੇਂ ਸਥਾਨ ’ਤੇ ਹੈ।
ਕਪਤਾਨ ਵਿਰਾਟ ਕੋਹਲੀ 5ਵੇਂ ਸਥਾਨ ’ਤੇ ਕਾਇਮ ਹੈ ਜਦਕਿ ਚੇਤੇਸ਼ਵਰ ਪੁਜਾਰਾ 10ਵੇਂ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ


ਅਸ਼ਵਿਨ ਨੇ ਤੀਜੇ ਟੈਸਟ ਵਿਚ ਕੁਲ 7 ਵਿਕਟਾਂ ਲਈਆਂ ਤੇ ਇਸ ਦੌਰਾਨ ਉਸ ਨੇ ਆਪਣੀਆਂ 400 ਵਿਕਟਾਂ ਵੀ ਪੂਰੀਆਂ ਕਰ ਲਈਆਂ। ਉਹ ਹੁਣ ਗੇਂਦਬਾਜ਼ੀ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਅਸ਼ਵਿਨ ਦੇ ਹੁਣ 823 ਰੇਟਿੰਗ ਅੰਕ ਹੋ ਗਏ ਹਨ ਤੇ ਉਹ ਦੂਜੇ ਸਥਾਨ ’ਤੇ ਹੈ ਤੇ ਉਸ ਨੇ ਚੌਥੇ ਸਥਾਨ ਦੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੋਂ ਆਪਣਾ ਫਾਸਲਾ ਘਟਾ ਕੇ ਛੇ ਅੰਕਾਂ ਦਾ ਕਰ ਲਿਆ ਹੈ।
ਸ਼ਾਕਿਬ ਦੇ 352 ਰੇਟਿੰਗ ਅੰਕ ਹਨ। ਇੰਗਲੈਂਡ ਦੇ ਲੈਫਟ ਆਰਮ ਸਪਿਨਰ ਜੈਕ ਲੀਚ ਨੇ ਤਿੰਨ ਸਥਾਨਾਂ ਦਾ ਸੁਧਾਰ ਕਰ ਕੇ ਟਾਪ-30 ਵਿਚ ਜਗ੍ਹਾ ਬਣਾ ਲਈ ਹੈ। ਲੀਚ ਹੁਣ 28ਵੇਂ ਨੰਬਰ ’ਤੇ ਆ ਗਿਆ ਹੈ। ਲੀਚ ਨੇ ਭਾਰਤ ਦੀ ਪਹਿਲੀ ਪਾਰੀ ਵਿਚ 4 ਵਿਕਟਾਂ ਲਈਆਂ ਸਨ। ਪਹਿਲੀ ਪਾਰੀ ਵਿਚ 5 ਵਿਕਟਾਂ ਲੈਣ ਵਾਲਾ ਕਪਤਾਨ ਜੋ ਰੂਟ 16 ਸਥਾਨਾਂ ਦੀ ਛਲਾਂਗ ਨਾਲ ਗੇਂਦਬਾਜ਼ਾਂ ਵਿਚ 72ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਹ ਨਾਲ ਹੀ ਆਲਰਾਊਂਡਰ ਰੈਂਕਿੰਗ ਵਿਚ ਵੀ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ ਪਰ ਰੂਟ ਨੇ ਬੱਲੇਬਾਜ਼ੀ ਵਿਚ ਆਪਣਾ ਤੀਜਾ ਸਥਾਨ ਗੁਆ ਦਿੱਤਾ ਹੈ ਤੇ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਪਹਿਲੀ ਪਾਰੀ ਵਿਚ 53 ਦੌੜਾਂ ਬਣਾਉਣ ਵਾਲਾ ਜੈਕ ਕ੍ਰਾਊਲੀ 15 ਸਥਾਨਾਂ ਦੀ ਛਲਾਂਗ ਨਾਲ 46ਵੇਂ ਨੰਬਰ ’ਤੇ ਆ ਗਿਆ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News