ਮੈਚ ਦੇਖਣ ਸਪੇਨ ਪਹੁੰਚੇ ਰੋਹਿਤ, ਪਤਨੀ ਨਾਲ ਸ਼ੇਅਰ ਕੀਤੀ ਤਸਵੀਰ
Wednesday, Mar 04, 2020 - 12:35 AM (IST)

ਨਵੀਂ ਦਿੱਲੀ— ਸਪੈਨਿਸ਼ ਫੁੱਟਬਾਲ ਲੀਗ 'ਲਾ ਲਿਗਾ' 'ਚ ਐਤਵਾਰ ਰਾਤ ਬਾਰਸੀਲੋਨਾ ਤੇ ਰੀਅਲ ਮੈਡ੍ਰਿਡ ਵਿਚਾਲੇ ਮੈਚ ਹੋਇਆ। ਇਸ ਰੋਮਾਂਚਕ ਮੁਕਾਬਲੇ ਨੂੰ ਦੇਖਣ ਦੇ ਲਈ ਭਾਰਤ 'ਚ ਲਾ ਲਿਗਾ ਦੇ ਬ੍ਰਾਂਡ ਅੰਬੈਸਡਰ ਰੋਹਿਤ ਸ਼ਰਮਾ ਸਪੇਨ ਪਹੁੰਚੇ। ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇਸ ਦੌਰਾਨ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਆਪਣੇ ਤਜਰਬੇ ਦੇ ਬਾਰੇ 'ਚ ਦੱਸਿਆ।
ਰੋਹਿਤ ਸ਼ਰਮਾ ਨੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪਤਨੀ ਦੇ ਨਾਲ ਫੋਟੋ ਸ਼ੇਅਰ ਕੀਤੀ। ਇਸ ਦੌਰਾਨ ਰੋਹਿਤ ਨੇ ਰੀਅਲ ਮੈਡ੍ਰਿਡ ਤੇ ਲਾ ਲਿਗਾ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਮੇਰੇ ਬਕਟ ਲਿਸਟ 'ਚੋਂ ਕਿ ਹੋਰ ਚੀਜ਼ ਪੂਰੀ ਹੋਈ। ਬਹੁਤ ਅਸਲੀ ਅਨੁਭਵ ਸੀ। ਇਸ ਮੌਕੇ 'ਤੇ ਮੈਂ ਤੇ ਮੇਰੇ ਪਰਿਵਾਰ ਨੇ ਬਹੁਤ ਅਨੰਦ ਮਾਣਿਆ। ਇਹ ਯਾਦਗਾਰ ਰਿਹਾ।
ਇੰਸਟਾਗ੍ਰਾਮ 'ਤੇ ਵੀਡੀਓ ਵੀ ਕੀਤੀ ਸ਼ੇਅਰ
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਰੀਅਲ ਮੈਡ੍ਰਿਡ ਟਨਲ ਤੋਂ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ।