ਰੋਹਿਤ ਤੇ ਰਾਹੁਲ ਦੀ ਜੋੜੀ ਨੇ ਲਾਰਡਸ ਦੇ ਮੈਦਾਨ ''ਤੇ ਬਣਾਇਆ ਇਹ ਵੱਡਾ ਰਿਕਾਰਡ

08/12/2021 10:29:19 PM

ਲੰਡਨ- ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ੀ ਦੇ ਲਈ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਦੀ ਜੋੜੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਅਤੇ ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਲਾਰਡਸ ਦੇ ਮੈਦਾਨ 'ਤੇ ਸੈਂਕੜੇ ਵਾਲੀ ਸਾਂਝੇਦਾਰੀ ਕਰ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ।

PunjabKesari
ਰੋਹਿਤ ਅਤੇ ਰਾਹੁਲ ਨੇ ਲਾਰਡਸ ਦੇ ਮੈਦਾਨ 'ਤੇ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਕੀਤੀ ਹੈ। ਦੋਵਾਂ ਬੱਲੇਬਾਜ਼ਾਂ ਨੇ ਲਾਰਡਸ ਦੇ ਮੈਦਾਨ 'ਤੇ ਭਾਰਤ ਦੇ ਲਈ 126 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕਰਦੇ ਹੋਏ ਰਿਕਾਰਡ ਬਣਾ ਲਿਆ ਹੈ। ਇਹ ਭਾਰਤ ਦੀ ਲਾਰਡਸ ਦੇ ਮੈਦਾਨ 'ਤੇ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ 106 ਦੌੜਾਂ ਦੀ ਸੀ ਜੋ ਸਾਲ 1956 ਵਿਚ ਹੋਈ ਸੀ। ਉਸ ਤੋਂ ਬਾਅਦ ਕੋਈ ਨੀ ਓਪਨਿੰਗ ਜੋੜੀ ਇਹ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ। ਰੋਹਿਤ ਤੇ ਰਾਹੁਲ ਨੇ ਲਾਰਡਸ 'ਤੇ ਭਾਰਤ ਨੂੰ 126 ਦੌੜਾਂ ਦੀ ਵਧੀਆ ਸ਼ੁਰੂਆਤ ਦੇ ਕੇ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- AUS ਦੌਰੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਬਦਲੇ ਜਾਣਗੇ ਕੋਚ ਤੇ ਟ੍ਰੇਨਰ

PunjabKesari
ਰੋਹਿਤ ਅਤੇ ਰਾਹੁਲ ਦੀ ਇਹ ਸੈਂਕੜੇ ਵਾਲੀ ਸਾਂਝੇਦਾਰੀ ਲਾਰਡਸ ਦੇ ਮੈਦਾਨ 'ਤੇ 31 ਸਾਲ ਬਾਅਦ ਕਿਸੇ ਓਪਨਿੰਗ ਜੋੜੀ ਤੋਂ ਆਈ ਹੈ। ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਦੀ ਇਸ ਸਾਂਝੇਦਾਰੀ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਤੋੜਿਆ। ਐਂਡਰਸਨ ਨੇ ਰੋਹਿਤ ਸ਼ਰਮਾ ਨੂੰ 83 ਦੌੜਾਂ 'ਤੇ ਬੋਲਡ ਕਰ ਇੰਗਲੈਂਡ ਨੂੰ ਸਫਲਤਾ ਦਿਵਾਈ।

ਇਹ ਖ਼ਬਰ ਪੜ੍ਹੋ- ਐਂਡਰਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼


ਇੰਗਲੈਂਡ ਵਿਚ ਭਾਰਤੀ ਸਲਾਮੀ ਬੱਲੇਬਾਜ਼ਾਂ ਵਲੋਂ ਸਭ ਤੋਂ ਵੱਡੀ ਸਾਂਝੇਦਾਰੀ
213 - ਚੇਤਨ ਚੌਹਾਨ / ਸੁਨੀਲ ਗਾਵਸਕਰ
203 - ਵਿਜੈ / ਮੁਸ਼ਤਾਕ ਅਲੀ 
147 - ਵਸੀਮ ਜਾਫਰ / ਦਿਨੇਸ਼ ਕਾਰਤਿਕ
131 - ਸੁਨੀਲ ਗਾਵਸਕਰ/ ਫਾਰੂਖ
126 - ਰੋਹਿਤ ਸ਼ਰਮਾ / ਕੇ. ਐੱਲ. ਰਾਹੁਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News