ਰੋਹਿਤ ਦਾ ਖੁਲਾਸਾ, ਧਵਨ ਦੀ ਹਰਕਤ ਦੇਖ ਡਰ ਗਿਆ ਸੀ ਗੇਂਦਬਾਜ਼, ਢਿੱਡ ਫੜ ਹੱਸੇ ਖਿਡਾਰੀ

Saturday, Jun 06, 2020 - 12:27 PM (IST)

ਰੋਹਿਤ ਦਾ ਖੁਲਾਸਾ, ਧਵਨ ਦੀ ਹਰਕਤ ਦੇਖ ਡਰ ਗਿਆ ਸੀ ਗੇਂਦਬਾਜ਼, ਢਿੱਡ ਫੜ ਹੱਸੇ ਖਿਡਾਰੀ

ਸਪੋਰਟਸ ਡੈਸਕ : ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਕਈ ਸਾਲਾਂ ਤੋਂ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਟੀਮ ਇੰਡੀਆ ਵੱਲੋਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਦੋਵੇਂ ਆਨ ਦਿ ਫੀਲਡ ਅਤੇ ਆਫ ਦਿ ਫੀਲਡ ਬਹੁਤ ਚੰਗੇ ਦੋਸਤ ਵੀ ਹਨ। ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਇਨ੍ਹੀਂ ਦਿਨੀਂ ਬੀ. ਸੀ. ਸੀ. ਆਈ. ਦੇ  ਟੀ. ਵੀ. 'ਤੇ ਓਪਨ ਨੈਟਸ ਵਿਦ ਮਯੰਕ ਚੈਟ ਸ਼ੋਅ ਹੋਸਟ ਕਰ ਰਹੇ ਹਨ। ਇਸ ਦੇ ਪਹਿਲੇ ਐਪੀਸੋਡ ਵਿਚ ਇਸ਼ਾਂਤ ਸ਼ਰਮਾ ਗੈਸਟ ਸੀ, ਜਦਕਿ ਦੂਜੇ ਐਪੀਸੋਡ ਵਿਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨਜ਼ਰ ਆਏ। ਇਸ ਚੈਟ ਸ਼ੋਅ ਦੀ ਇਕ ਝਲਕ ਬੀ. ਸੀ. ਸੀ. ਆਈ. ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ।

PunjabKesari

ਰੋਹਿਤ ਨੇ ਕਿਹਾ ਅਸੀਂ 2015 ਵਿਚ ਬੰਗਲਾਦੇਸ਼ ਵਿਚ ਖੇਡ ਰਹੇ ਸੀ। ਮੈਂ ਪਹਿਲੀ ਸਲਿਪ 'ਤੇ ਖੜਾ ਸੀ ਅਤੇ ਧਵਨ ਤੀਜੀ ਸਲਿਪ 'ਤੇ। ਅਚਾਨਕ ਧਵਨ ਜ਼ੋਰ-ਜ਼ੋਰ ਨਾਲ ਗਾਣਾ ਗਾਉਣ ਲੱਗੇ। ਗੇਂਦਬਾਜ਼ ਰਨਅਪ ਲੈ ਚੁੱਕਾ ਸੀ ਅਤੇ ਬੱਲੇਬਾਜ਼ ਤਮੀਮ ਇਕਬਾਲ ਹੈਰਾਨ ਹੋ ਗਏ। ਉਹ ਸਮਝ ਨਹੀਂ ਸਕੇ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਜਦੋਂ ਇਹ ਸਭ ਮੈਦਾਨ 'ਤੇ ਹੋਇਆ ਤਾਂ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਸੀ।

ਬੀ. ਸੀ. ਸੀ. ਆਈ. ਨੇ ਇਸ ਐਪੀਸੋਡ ਦੀ ਵੀਡੀਓ ਟਵੀਟ ਕਰਦਿਆਂ ਲਿਖਿਆ, ''ਜਦੋਂ ਜਟਜੀ ਅਤੇ ਹਿੱਟਮੈਨ ਗੱਲ ਕਰਨ ਤਾਂ ਸਿਰਫ ਮਨੋਰੰਜਨ ਤੋਂ ਇਲਾਵਾ ਕੁਝ ਨਹੀਂ ਹੁੰਦਾ। ਐਪੀਸੋਡ-2 ਜਲਦੀ ਆ ਰਿਹਾ ਹੈ। ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਦੀ ਕਈ ਸਪੋਰਟਸ ਈਵੈਂਟ ਮੁਲਤਵੀ ਜਾਂ ਰੱਦ ਹੋ ਚੁੱਕੇ ਹਨ। ਇਸ ਵਿਚਾਲੇ ਕ੍ਰਿਕਟਰਸ ਸੋਸ਼ਲ ਮੀਡੀਆ ਦੇ ਜ਼ਰੀਏ ਫੈਂਸ ਨਾਲ ਜੁੜੇ ਹੋਏ ਹਨ। ਜ਼ਿਆਦਾਤਰ ਕ੍ਰਿਕਟਰਸ ਇਕ-ਦੂਜੇ ਨਾਲ ਲਾਈਵ ਚੈਟ ਸੈਸ਼ਨ ਵਿਚ ਜੁੜੇ।


author

Ranjit

Content Editor

Related News