ਦੂਜੇ ਟੀ-20 ''ਚ ਰੋਹਿਤ ਦੇ ਕੋਲ ਇਤਿਹਾਸ ਰਚਣ ਦਾ ਮੌਕਾ, 3 ਬੱਲੇਬਾਜ਼ ਕਰ ਸਕੇ ਅਜਿਹਾ

01/25/2020 2:35:00 PM

ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ ਐਤਵਾਰ (26 ਜਨਵਰੀ) ਨੂੰ ਆਕਲੈਂਡ ਦੇ ਈਡਨ ਪਾਰਕ ਵਿਚ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਜਾਵੇਗਾ। ਇਸ ਮੁਕਾਬਲੇ ਵਿਚ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਕੋਲ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਰੋਹਿਤ ਜੇਕਰ ਇਸ ਮੁਕਾਬਲੇ ਵਿਚ 56 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਕੌਮਾਂਤਰੀ ਕ੍ਰਿਕਟ ਵਿਚ ਬਤੌਰ ਓਪਨਰ 10 ਹਜ਼ਾਰ ਦੌੜਾਂ ਪੂਰੀਆਂ ਕਰ ਲੈਣਗੇ। ਕ੍ਰਿਕਟ ਦੇ ਤਿੰਨੋਂ ਫਾਰਮੈਟ ਵਿਚ ਹੁਣ ਤਕ ਓਪਨਿੰਗ ਕਰਦਿਆਂ ਰੋਹਿਤ 9946 ਦੌੜਾਂ ਬਣਾ ਚੁੱਕੇ ਹਨ। ਹੁਣ ਤਕ ਕੌਮਾਂਤਰੀ ਕ੍ਰਿਕਟ ਵਿਚ ਦੁਨੀਆ ਦੇ ਸਿਰਫ 3 ਹੀ ਬੱਲੇਬਾਜ਼ ਅਜਿਹੀ ਉਪਲੱਬਧੀ ਹਾਸਲ ਕਰ ਸਕੇ ਹਨ।

PunjabKesari

ਦੱਸ ਦਈਏ ਕਿ ਪਹਿਲੇ ਟੀ-20 ਮੁਕਾਬਲੇ ਵਿਚ ਰੋਹਿਤ 6 ਗੇਂਦਾਂ ਵਿਚ ਸਿਰਫ 7 ਹੀ ਦੌੜਾਂ ਬਣਾ ਸਕੇ ਸਨ। ਇਸ ਤੋਂ ਇਲਾਵਾ ਉਸ ਦੇ ਕੋਲ 14000 ਕੌਮਾਂਤਰੀ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੋਵੇਗਾ। ਇਸ ਅੰਕੜੇ ਨੂੰ ਛੂਹਣ ਲਈ ਰੋਹਿਤ ਨੂੰ 104 ਦੌੜਾਂ ਦੀ ਜ਼ਰੂਰਤ ਹੈ। ਜੇਕਰ ਗੱਲ ਕਰੀਏ ਛੱਕਿਆਂ ਦੀ ਤਾਂ ਰੋਹਿਤ ਸਿਰਫ 2 ਛੱਕੇ ਲਾਉਂਦੇ ਹੀ ਡੇਵਿਡ ਵਾਰਨਰ (356 ਛੱਕੇ) ਨੂੰ ਪਛਾੜ ਕੇ 9ਵੇਂ ਨੰਬਰ 'ਤੇ ਪਹੁੰਚ ਜਾਣਗੇ। ਇਸ ਲਈ ਇਹ ਮੈਚ ਰੋਹਿਤ ਸ਼ਰਮਾ ਲਈ ਬੇਹੱਦ ਖਾਸ ਰਹਿਣ ਵਾਲਾ ਹੈ। ਹਾਲਾਂਕਿ ਪਹਿਲੇ ਮੈਚ ਵਿਚ ਫੇਲ ਹੋਣ 'ਤੇ ਹੁਣ ਪ੍ਰਸ਼ੰਸਕਾਂ ਦੀਆਂ ਉਮਦੀਆਂ ਹੋਰ ਵੀ ਵੱਧ ਗਈਆਂ ਹਨ ਕਿ ਉਹ ਅਗਲੇ ਮੁਕਾਬਲੇ ਵਿਚ ਵਾਪਸੀ ਕਰ ਟੀਮ ਨੂੰ ਜਿਤਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ।

PunjabKesari


Related News