ਰੋਹਨ ਜੇਤਲੀ ਬਣੇ ਡੀ. ਡੀ. ਸੀ. ਏ. ਦੇ ਨਵੇਂ ਮੁਖੀ

Sunday, Oct 18, 2020 - 01:29 AM (IST)

ਨਵੀਂ ਦਿੱਲੀ– ਸਾਬਕਾ ਕੇਂਦਰੀ ਮੰਤਰੀ ਸਵ. ਅਰੁਣ ਜੇਤਲੀ ਦਾ ਪੁੱਤਰ ਰੋਹਨ ਜੇਤਲੀ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦਾ ਨਿਰਵਿਰੋਧ ਮੁਖੀ ਬਣ ਗਿਆ ਹੈ। ਡੀ. ਡੀ. ਸੀ. ਏ. ਦੀਆਂ ਚੋਣਾਂ ਲਈ ਨਿਯੁਕਤ ਚੋਣ ਅਧਿਕਾਰੀ ਐੱਸ. ਕੇ. ਮੇਂਦੀਰੱਤਾ ਨੇ ਸ਼ਨੀਵਾਰ ਨੂੰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਮੁਖੀ ਅਹੁਦੇ ਲਈ ਸਿਰਫ ਰੋਹਨ ਜੇਤਲੀ ਦਾ ਨਾਂ ਹੈ। ਕਿਉਂਕਿ ਮੁਖੀ ਅਹੁਦੇ ਲਈ ਸਿਰਫ ਇਕ ਹੀ ਉਮੀਦਵਾਰ ਹੈ, ਇਸ ਲਈ ਮੁਖੀ ਅਹੁਦੇ ਨੂੰ ਲੈ ਕੇ ਕੋਈ ਚੋਣ ਨਹੀਂ ਹੋਵੇਗੀ। ਰੋਹਨ ਜੇਤਲੀ ਪਹਿਲਾਂ ਤੋਂ ਹੀ ਮੁਖੀ ਅਹੁਦੇ ਲਈ ਸਰਬਸੰਮਤੀ ਨਾਲ ਉਮੀਦਵਾਰ ਮੰਨਿਆ ਜਾ ਰਿਹਾ ਸੀ ਤੇ ਇਸ ਸੂਚੀ ਤੋਂ ਬਾਅਦ ਉਹ ਡੀ. ਡੀ. ਸੀ. ਏ. ਦਾ ਨਵਾਂ ਮੁਖੀ ਬਣ ਗਿਆ।
ਜ਼ਿਕਰਯੋਗ ਹੈ ਕਿ ਰੋਹਨ ਜੇਤਲੀ ਦੇ ਪਿਤਾ ਅਰੁਣ ਜੇਤਲੀ ਡੀ. ਡੀ. ਸੀ. ਏ. ਦੇ ਸਾਬਕਾ ਮੁਖੀ ਰਹੇ ਸਨ। ਅਰੁਣ ਜੇਤਲੀ ਨੇ 1999 ਤੋਂ 2013 ਤਕ 14 ਸਾਲ ਡੀ. ਡੀ. ਸੀ. ਏ. ਦਾ ਮੁਖੀ ਅਹੁਦਾ ਸੰਭਾਲਿਆ ਸੀ। ਅਰੁਣ ਜੇਤਲੀ ਦਾ ਪਿਛਲਾ ਸਾਲ ਅਗਸਤ ਵਿਚ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਦਾ ਨਾਂ ਅਰੁਣ ਜੇਤਲੀ ਸਟੇਡੀਅਮ ਰੱਖਿਆ ਗਿਆ ਸੀ।
 


Gurdeep Singh

Content Editor

Related News