ਅਮੀਰ ਟੈਨਿਸ ਪਲੇਅਰ 2021 : ਪੰਜ ਟੂਰਨਾਮੈਂਟ ਖੇਡ ਕੇ ਹੀ ਸਭ ਤੋਂ ਜ਼ਿਆਦਾ ਕਮਾਈ ਕਰ ਰਹੇ ਹਨ ਰੋਜਰ ਫੈਡਰਰ
Tuesday, Jan 25, 2022 - 04:52 PM (IST)
ਸਪੋਰਟਸ ਡੈਸਕ- ਸਵਿਸ ਟੈਨਿਸ ਸਟਾਰ ਰੋਜਰ ਫੈਡਰਰ ਅਜੇ ਵੀ ਵਿਸ਼ਵ ਟੈਨਿਸ ਦੇ ਮਾਸਟਰ ਹਨ। ਫੈਡਰਰ ਨੇ 2021 'ਚ ਸਿਰਫ਼ ਪੰਜ ਟੂਰਨਾਮੈਂਟ ਖੇਡੇ, ਫਿਰ ਵੀ ਉਹ ਟੈਨਿਸ ਦੇ ਖੇਡ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰਿਆਂ 'ਚ ਸ਼ਾਮਲ ਹਨ। ਫੈਡਰਰ ਨੇ 2021 'ਚ 62.4 ਮਿਲੀਅਨ ਪੌਂਡ ਭਾਵ ਲਗਭਗ 628 ਕਰੋੜ ਕਮਾਏ। ਉਹ ਗੋਡੇ ਦੀ ਸੱਟ ਤੋਂ ਪਰੇਸ਼ਾਨ ਹੈ ਬਾਵਜੂਦ ਇਸ ਦੇ ਉਸ ਦੀ ਕਮਾਈ ਘੱਟ ਨਹੀਂ ਹੋਈ। ਜਦਕਿ ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ 2021 'ਚ 41 ਮਿਲੀਅਨ ਪੌਂਡ ਦੇ ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੈਨਿਸ ਖਿਡਾਰੀਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹੈ, ਇਸ ਤੋਂ ਬਾਅਦ ਸੇਰੇਨਾ ਵਿਲੀਅਮਸ ਦਾ ਨਾਂ ਹੈ।
ਇਹ ਵੀ ਪੜ੍ਹੋ : ਸ਼ੈਫਾਲੀ ਮੁੜ ਬਣੀ ਦੁਨੀਆ ਦੀ ਨੰਬਰ ਇਕ ਟੀ-20 ਬੱਲੇਬਾਜ਼
ਟਾਪ-10 ਚੋਟੀ ਦੇ ਕਮਾਈ ਕਰਨ ਵਾਲੇ ਟੈਨਿਸ ਖਿਡਾਰੀ
62.4 ਰੋਜ਼ਰ ਫੈਡਰਰ
41 ਨਾਓਮੀ ਓਸਾਕਾ
26.4 ਸੇਰੇਨਾ ਵਿਲੀਅਮਸ
24.8 ਨੋਵਾਕ ਜੋਕੋਵਿਚ
19.8 ਕੇਈ ਨਿਸ਼ੀਕੋਰੀ
19.7 ਰਾਫੇਲ ਨਡਾਲ
10.9 ਡੇਨੀਅਲ ਮੇਦਵੇਦੇਵ
8.1 ਡੋਮੀਨਿਕ ਥਿਏਮ
5.6 ਸਟੇਫਾਨੋਸ ਸਿਟਸਿਪਾਸ
4.1 ਅਲੈਕਜ਼ੈਂਡਰ ਜ਼ਵੇਰੇਵ
(ਰਕਮ ਮਿਲੀਅਨ ਪੌਂਡ 'ਚ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।