ਫੈਡਰਰ ਸਵਿਸ ਓਪਨ ਦੇ ਕੁਆਰਟਰ ਫਾਈਨਲ ''ਚ
Friday, Oct 26, 2018 - 12:43 PM (IST)

ਬਾਸੇਲ— ਰੋਜਰ ਫੈਡਰਰ ਨੇ ਲਗਾਤਾਰ 17ਵਾਂ ਮੈਚ ਜਿੱਤਦੇ ਹੋਏ ਜਾਨ ਲੇਨਾਰਡ ਸਟ੍ਰਫ ਨੂੰ 6-3, 7-5 ਨਾਲ ਹਰਾ ਕੇ ਸਵਿਸ ਇੰਡੋਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪਿਛਲੇ 5 ਸਾਲਾਂ 'ਚ ਅਜੇਤੂ ਫੈਡਰਰ ਅੱਠ ਵਾਰ ਖਿਤਾਬ ਜਿੱਤ ਚੁੱਕੇ ਹਨ।
ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੇ ਜਾਈਲਸ ਸਿਮੋਨ ਨਾਲ ਹੋਵੇਗਾ ਜਿਸ ਨੇ ਲਾਟਵੀਆ ਦੇ ਅਰਨੇਸਟ ਗੁਲਬਿਸ ਨੁੰ 7-6, 7-6 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਟੀ ਨੇ ਪੀਟਰ ਗੋਜੋਵਜਿਕ ਨੂੰ 6-3, 6-1 ਨਾਲ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਯੂਨਾਨ ਦੇ ਇਸ ਖਿਡਾਰੀ ਦਾ ਸਾਹਮਣਾ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ ਜਿਸ ਨੇ ਇਟਲੀ ਦੇ ਆਂਦਰੀਆਸ ਸੇਪੀ ਨੂੰ 7-6, 6-2 ਨਾਲ ਹਰਾਇਆ।