ਅਗਲੇ ਸਾਲ ਫ੍ਰੈਂਚ ਓਪਨ ''ਚ ਖੇਡਣਗੇ ਫੈਡਰਰ
Thursday, Oct 17, 2019 - 05:23 PM (IST)

ਪੈਰਿਸ— ਸਵਿਟਜ਼ਰਲੈਂਡ ਦੇ ਧਾਕੜ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਫ੍ਰੈਂਚ ਓਪਨ 'ਚ ਹਿੱਸਾ ਲੈਣਗੇ। ਇਸ 38 ਸਾਲਾ ਖਿਡਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਫ੍ਰੈਂਚ ਓਪਨ 'ਚ ਹਿੱਸਾ ਲਵਾਂਗਾ। ਮੈਂ ਸ਼ਾਇਦ ਉਸ ਤੋਂ ਪਹਿਲਾਂ ਜ਼ਿਆਦਾ ਨਹੀਂ ਖੇਡਾਂਗਾ ਕਿਉਂਕਿ ਮੈਨੂੰ ਇਸ ਤੋਂ (ਟੈਨਿਸ) ਇਲਾਵਾ ਕੁਝ ਸਮਾਂ ਪਰਿਵਾਰ ਨਾਲ ਬਿਤਾਉਣ ਦੀ ਜ਼ਰੂਰਤ ਹੈ।'' ਫੈਡਰਰ ਨੇ ਤਿੰਨ ਸਾਲ ਤਕ ਗੈਰ ਹਾਜ਼ਰ ਰਹਿਣ ਦੇ ਬਾਅਦ ਇਸ ਸਾਲ ਫ੍ਰੈਂਚ ਓਪਨ 'ਚ ਵਾਪਸੀ ਕੀਤੀ ਸੀ ਜਿੱਥੇ ਉਹ ਸੈਮੀਫਾਈਨਲ 'ਚ ਰਾਫੇਲ ਨਡਾਲ ਤੋਂ ਹਾਰ ਗਏ ਸਨ। ਉਹ ਅਗਲੇ ਸਾਲ ਟੋਕੀਓ ਓਲੰਪਿਕ 'ਚ ਖੇਡਣ ਦੀ ਪਹਿਲੀ ਹੀ ਪੁਸ਼ਟੀ ਕਰ ਚੁੱਕੇ ਹਨ।