ਫੈਡਰਰ 13ਵੇਂ ਹਾਲੇ ਫਾਈਨਲ ''ਚ ਗੋਫਿਨ ਨਾਲ ਭਿੜਨਗੇ
Sunday, Jun 23, 2019 - 05:05 PM (IST)

ਹਾਲੇ ਵੇਸਟਫਾਲੇਨ— ਸਵਿਸ ਸਟਾਰ ਰੋਜਰ ਫੈਡਰਰ ਨੇ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਪੀਅਰੇ ਹਿਊਸੇਜ ਹਰਬਰਟ ਨੂੰ 6-3, 6-3 ਨਾਲ ਹਰਾ ਕੇ 13ਵੀਂ ਵਾਰ ਹਾਲੇ ਏ.ਟੀ.ਪੀ. ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਫੈਡਰਰ ਇਸ ਸਾਲ ਵਿੰਬਲਡਨ ਤੋਂ ਪਹਿਲਾਂ ਹੋਣ ਵਾਲੇ ਇਸ ਗ੍ਰਾਸਕੋਰਟ ਟੂਰਨਾਮੈਂਟ 'ਚ ਰਿਕਾਰਡ 10ਵਾਂ ਖਿਤਾਬ ਹਾਸਲ ਕਰਨ ਦੀ ਕੋਸ਼ਿਸ 'ਚ ਹਨ ਅਤੇ 13ਵੀਂ ਵਾਰ ਫਾਈਨਲ 'ਚ ਪ੍ਰਵੇਸ਼ ਕਰਨਾ ਉਨ੍ਹਾਂ ਲਈ ਖਾਸ ਅਹਿਸਾਸ ਹੈ।
20 ਵਾਰ ਦੇ ਮੇਜਰ ਜੇਤੂ ਫੈਡਰਰ ਨੇ ਕਿਹਾ, ''ਇਹ ਬਹੁਤ-ਬਹੁਤ ਖਾਸ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਸਾਲ ਵੀ ਮੌਕਾ ਮਿਲਿਆ ਕਿਉਂਕਿ ਪਿਛਲੇ ਸਾਲ ਮੈਨੂੰ ਨਹੀਂ ਪਤਾ ਸੀ ਕਿ ਮੈਂ ਇਕ ਹੋਰ ਹਾਲੇ ਫਾਈਨਲ 'ਚ ਖੇਡ ਸਕਾਂਗਾ ਜਾਂ ਨਹੀਂ।'' ਅਗਲੇ ਮਹੀਨੇ ਨੌਵੇਂ ਵਿੰਬਲਡਨ ਖਿਤਾਬ ਦੀ ਕੋਸ਼ਿਸ਼ 'ਚ ਲੱਗੇ ਫੈਡਰਰ ਦਾ ਸਾਹਮਣਾ ਹੁਣ ਫਾਈਨਲ 'ਚ ਡੇਵਿਡ ਗੋਫਿਨ ਨਾਲ ਹੋਵੇਗਾ ਜਿਨ੍ਹਾਂ ਨੇ ਇਟਲੀ ਦੇ ਮਾਟੀਓ ਬੇਰੇਟਿਨੋ ਨੂੰ 7-6, 6-3 ਨਾਲ ਹਰਾ ਕੇ 2017 ਦੇ ਬਾਅਦ ਪਹਿਲੇ ਏ.ਟੀ.ਪੀ. ਟੂਰ ਫਾਈਨਲ 'ਚ ਜਗ੍ਹਾ ਬਣਾਈ।