ਰੋਜਰ ਫੈਡਰਰ ਨੇ ਪੁੱਛਿਆ ਕਿਹੜੀ ਬਾਲੀਵੁੱਡ ਫ਼ਿਲਮ ਦੇਖਾਂ, ਮਿਲੇ ਇਹ ਦਿਲਚਸਪ ਜਵਾਬ

Thursday, Oct 03, 2019 - 02:03 PM (IST)

ਰੋਜਰ ਫੈਡਰਰ ਨੇ ਪੁੱਛਿਆ ਕਿਹੜੀ ਬਾਲੀਵੁੱਡ ਫ਼ਿਲਮ ਦੇਖਾਂ, ਮਿਲੇ ਇਹ ਦਿਲਚਸਪ ਜਵਾਬ

ਸਪੋਰਟਸ ਡੈਸਕ— 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਹਾਲ ਹੀ 'ਚ ਟਵੀਟ ਕਰਕੇ ਫ਼ੈਂਸ ਤੋਂ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਸਲਾਹ ਮੰਗੀ। ਫੈਡਰਰ ਦੇ ਇਸ ਟਵੀਟ ਦੇ ਬਾਅਦ ਸਲਾਹ ਦੇਣ ਵਾਲਿਆਂ ਦਾ ਜਿਵੇਂ ਹੜ੍ਹ ਆ ਗਿਆ। ਫੈਂਸ ਨੇ ਫੈਡਰਰ ਨੂੰ ਕਈ ਫ਼ਿਲਮਾਂ ਦੇ ਨਾਂ ਸੁਝਾਏ ਪਰ ਇਕ ਫੈਨ ਦਾ ਟਵੀਟ ਉਨ੍ਹਾਂ ਨੂੰ ਪਸੰਦ ਆਇਆ, ਜਿਸ 'ਤੇ ਉਨ੍ਹਾਂ ਨੇ ਧੰਨਵਾਦ ਵੀ ਕਿਹਾ। ਇਸ ਫ਼ੈਨ ਨੇ ਫੈਡਰਰ ਨੂੰ ਕਈ ਫਿਲਮਾਂ ਦੇ ਨਾਂ ਦੱਸੇ, ਪਰ ਇਕ ਫੈਨ ਦਾ ਟਵੀਟ ਉਨ੍ਹਾਂ ਨੂੰ ਪਸੰਦ ਆਇਆ, ਜਿਸ 'ਤੇ ਉਨ੍ਹਾਂ ਨੇ ਧੰਨਵਾਦ ਵੀ ਕਿਹਾ। ਇਸ ਫੈਨ ਨੇ ਫੈਡਰਰ ਨੂੰ ਚਾਰ ਬਾਲੀਵੁੱਡ ਫਿਲਮਾਂ ਦੇ ਨਾਂ ਦੱਸੇ।
PunjabKesari
ਹਾਲ ਹੀ 'ਚ ਯੂ. ਐੱਸ. ਓਪਨ 'ਚ ਰੋਜ਼ਰ ਫੈਡਰਰ ਨੂੰ ਕੁਆਰਟਰ ਫਾਈਨਲ 'ਚ 78ਵੀਂ ਰੈਂਕ ਦੇ ਗ੍ਰੇਗਾਰ ਦਿਮਿਤ੍ਰੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਯੂ. ਐੱਸ. ਓਪਨ ਦਾ ਸਫਰ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਰੋਜ਼ਰ ਫੈਡਰਰ ਅਤੇ ਰਾਫੇਲ ਨਡਾਲ ਦੀ ਟੀਮ ਨੇ ਲਗਾਤਾਰ ਤੀਜੇ ਸਾਲ ਲੇਵਰ ਕੱਪ ਆਪਣੇ ਨਾਂ ਕੀਤਾ। ਇਨ੍ਹਾਂ ਦਿਨਾਂ 'ਚ ਫੈਡਰਰ ਟੈਨਿਸ ਤੋਂ ਬ੍ਰੇਕ 'ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਫੈਂਸ ਨਾਲ ਬਾਲੀਵੁੱਡ ਕਲਾਸਿਕ ਫ਼ਿਲਮਾਂ ਨੂੰ ਲੈ ਕੇ ਰਾਏ ਪੁੱਛੀ। ਜਿਸ ਤੋਂ ਬਾਅਦ ਫੈਂਸ ਨੇ ਉਨ੍ਹਾਂ ਨੂੰ ਕਈ ਫਿਲਮਾਂ ਦੇ ਨਾਂ ਦਸੇ।

ਇਕ ਫੈਨ ਨੇ ਚਾਰ ਫ਼ਿਲਮਾਂ ਦੇ ਨਾਂ ਫੈਡਰਰ ਨੂੰ ਦੱਸੇ। ਇਹ ਫ਼ਿਲਮਾਂ ਸਨ- ਸ਼ੋਲੇ, ਲਗਾਨ, ਜੋਧਾ ਅਕਬਰ ਅਤੇ ਦੰਗਲ। ਇਸ ਟਵੀਟ 'ਤੇ ਰੋਜ਼ਰ ਫੈਡਰਰ ਨੇ ਥੈਂਕਿਊ ਕਿਹਾ।

PunjabKesari

 

PunjabKesari


author

Tarsem Singh

Content Editor

Related News