2021 ਦੇ ਨਤੀਜੇ ਤੈਅ ਕਰਨਗੇ ਰੋਜਰ ਫ਼ੈਡਰਰ ਦਾ ਕਰੀਅਰ

Sunday, Jan 03, 2021 - 07:22 PM (IST)

2021 ਦੇ ਨਤੀਜੇ ਤੈਅ ਕਰਨਗੇ ਰੋਜਰ ਫ਼ੈਡਰਰ ਦਾ ਕਰੀਅਰ

ਸਪੋਰਟਸ ਡੈਸਕ— ਸਾਲ 2021 ਤੋਂ ਪਹਿਲਾਂ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਤੋਂ ਹਟ ਚੁੱਕੇ 20 ਗ੍ਰੈਂਡ ਸਲੈਮ ਖ਼ਿਤਾਬਾਂ ਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫ਼ੈਡਰਰ ਲਈ 2021 ਦੇ ਨਤੀਜੇ ਉਨ੍ਹਾਂ ਦੇ ਕਰੀਅਰ ਨੂੰ ਤੈਅ ਕਰਨਗੇ। ਫ਼ੈਡਰਰ 2020 ’ਚ ਆਸਟਰੇਲੀਅਨ ਓਪਨ ’ਚ ਸੈਮੀਫ਼ਾਈਨਲ ’ਚ ਹਾਰੇ ਸਨ ਜੋ ਪਿਛਲੇ ਸਾਲ ਉਨ੍ਹਾਂ ਦਾ ਆਖ਼ਰੀ ਪ੍ਰਤੀਯੋਗੀ ਮੈਚ ਸੀ। ਫ਼ੈਡਰਰ ਨੇ ਪਿਛਲੇ ਸਾਲ ਦੋ ਵਾਰ ਸੱਜੇ ਗੋਡੇ ਦੀ ਸਰਜਰੀ ਕਰਾਈ ਸੀ ਤੇ ਫਿਰ ਉਹ ਪੂਰੇ ਸਾਲ ਹੀ ਕੋਰਟ ਤੋਂ ਬਾਹਰ ਰਹੇ ਸਨ।
ਇਹ ਵੀ ਪੜ੍ਹੋ : BBL10 : ਡੇਵਿਡ ਮਲਾਨ ਨੇ ਮਾਰਿਆ ਛੱਕਾ, ਦਰਸ਼ਕ ਨੇ ਗੇਂਦ ਦੇਣ ਤੋਂ ਕੀਤਾ ਮਨ੍ਹਾ (ਦੇਖੋ ਵੀਡੀਓ)

ਕੋਰੋਨਾ ਕਾਰਨ ਮਾਰਚ ਤੋਂ ਲੈ ਕੇ ਅਗਸਤ ਤਕ ਟੈਨਿਸ ਸੈਸ਼ਨ ’ਚ ਰੁਕਾਵਟ ਰਹੀ ਪਰ ਅਗਸਤ ਦੇ ਮੱਧ ’ਚ ਟੈਨਿਸ ਦੀ ਵਾਪਸੀ ਹੋਈ ਤੇ ਫਿਰ ਯੂ. ਐੱਸ. ਓਪਨ, ਫ਼੍ਰੈਂਚ ਓਪਨ ਤੇ ਏ. ਟੀ. ਪੀ. ਵਰਲਡ ਟੂਰ ਫ਼ਾਈਨਲਸ ਜਿਹੇ ਵੱਡੇ ਟੂਰਨਾਮੈਂਟਾਂ ਦਾ ਆਯੋਜਨ ਹੋਇਆ। ਇਸ ਸਾਲ ਆਸਟਰੇਲੀਅਨ ਓਪਨ ਦੇਰ ਨਾਲ ਸ਼ੁਰੂ ਹੋ ਰਿਹਾ ਹੈ ਤੇ ਇਸ ਦਾ ਆਯੋਜਨ 8 ਤੋਂ 21 ਫ਼ਰਵਰੀ ਤਕ ਹੋਵੇਗਾ।
ਇਹ ਵੀ ਪੜ੍ਹੋ : ਸਾਬਕਾ ਧਾਕੜ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਬਾਰੇ ਜਾਣੋ ਕੁਝ ਦਿਲਚਸਪ ਤੱਥ

ਆਸਟਰੇਲੀਅਨ ਓਪਨ ਨੇ ਦਸੰਬਰ ਦੇ ਆਖ਼ਰ ’ਚ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ 6 ਵਾਰ ਦੇ ਚੈਂਪੀਅਨ ਫ਼ੈਡਰਰ 2021 ਦੇ ਆਸਟਰੇਲੀਅਨ ਓਪਨ ’ਚ ਹਿੱਸਾ ਨਹੀਂ ਲੈਣਗੇ। ਫ਼ੈਡਰਰ ਸਾਲ 2000 ’ਚ ਆਸਟਰੇਲੀਅਨ ਓਪਨ ਦੇ ਮੁੱਖ ਡਰਾਅ ’ਚ ਡੈਬਿਊ ਕਰਨ ਦੇ ਬਾਅਦ ਹਰ ਸਾਲ ਇਸ ਟੂਰਨਾਮੈਂਟ ’ਚ ਖੇਡੇ ਸਨ। ਪਿਛਲੇ ਸਾਲ ਉਨ੍ਹਾਂ ਨੇ ਤੀਜੇ ਦੌਰ ’ਚ ਜਿੱਤ ਹਾਸਲ ਕੀਤੀ ਸੀ ਜੋ ਉਨ੍ਹਾਂ ਦੀ ਇਸ ਟੂਰਨਾਮੈਂਟ ’ਚ 100ਵੀਂ ਜਿੱਤ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News