ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ

Saturday, Aug 26, 2023 - 10:55 AM (IST)

ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ

ਸਪੋਰਟਸ ਡੈਸਕ- BCCI ਦੇ ਪ੍ਰਧਾਨ ਰੋਜਰ ਬਿੰਨੀ ਅਤੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਦੇ ਸੱਦੇ 'ਤੇ ਲਾਹੌਰ ਜਾਣਗੇ। ਦੋਵਾਂ ਨੇ ਏਸ਼ੀਆ ਕੱਪ ਲਈ ਪੀਸੀਬੀ ਦਾ ਸੱਦਾ ਸਵੀਕਾਰ ਕਰ ਲਿਆ ਹੈ। ਦੋਵੇਂ ਅਧਿਕਾਰੀ 4 ਤੋਂ 7 ਸਤੰਬਰ ਤੱਕ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਮੈਚਾਂ ਦੌਰਾਨ ਮੌਜੂਦ ਰਹਿਣਗੇ। ਪੀਸੀਬੀ ਨੇ ਸਕੱਤਰ ਜੈ ਸ਼ਾਹ ਸਮੇਤ ਸਾਰੇ ਅਹਿਮ ਅਧਿਕਾਰੀਆਂ ਨੂੰ ਏਸ਼ੀਆ ਕੱਪ ਲਈ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ।
ਸਮਝਿਆ ਜਾਂਦਾ ਹੈ ਕਿ ਬੀਸੀਸੀਆਈ ਨੇ ਸਿਰਫ਼ ਪ੍ਰਧਾਨ ਬਿੰਨੀ ਅਤੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਹੈ। ਏਸ਼ੀਆ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਮੁਲਤਾਨ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
ਭਾਰਤ-ਪਾਕਿਸਤਾਨ ਮੈਚ ਦੇਖਣਗੇ ਜੈ ਸ਼ਾਹ
ਬਿੰਨੀ ਅਤੇ ਸ਼ੁਕਲਾ ਤੋਂ ਇਲਾਵਾ ਬੀਸੀਸੀਆਈ ਸਕੱਤਰ ਜੈ ਸ਼ਾਹ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ 'ਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਲਈ ਮੌਜੂਦ ਹੋਣਗੇ। ਇਸ ਤੋਂ ਬਾਅਦ ਤਿੰਨੋਂ 3 ਸਤੰਬਰ ਨੂੰ ਭਾਰਤ ਪਰਤਣਗੇ। ਇੱਥੋਂ ਰਾਜੀਵ ਸ਼ੁਕਲਾ ਬਿੰਨੀ ਦੇ ਨਾਲ ਵਾਹਗਾ ਬਾਰਡਰ ਰਾਹੀਂ ਲਾਹੌਰ ਜਾਣਗੇ। ਰਾਜੀਵ ਸ਼ੁਕਲਾ ਵੀ ਸੌਰਵ ਗਾਂਗੁਲੀ ਦੀ ਕਪਤਾਨੀ ਵਾਲੀ ਟੀਮ ਨਾਲ 2004 'ਚ ਪਾਕਿਸਤਾਨ ਗਏ ਸਨ।
ਰਾਤ ਦੇ ਖਾਣੇ ਲਈ ਦਿੱਤਾ ਸੱਦਾ 
ਦਰਅਸਲ ਬਿੰਨੀ ਅਤੇ ਸ਼ੁਕਲਾ ਦੋਵਾਂ ਨੂੰ ਪੀਸੀਬੀ ਵੱਲੋਂ 4 ਸਤੰਬਰ ਨੂੰ ਲਾਹੌਰ 'ਚ ਆਯੋਜਿਤ ਅਧਿਕਾਰਤ ਡਿਨਰ ਲਈ ਸੱਦਾ ਦਿੱਤਾ ਗਿਆ ਹੈ। ਇਹ ਸਮਝਿਆ ਜਾਂਦਾ ਹੈ ਕਿ ਬੀਸੀਸੀਆਈ ਦੇ ਦੋਵੇਂ ਅਹੁਦੇਦਾਰ 4 ਸਤੰਬਰ ਨੂੰ ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਮੈਚ ਅਤੇ ਅਗਲੇ ਦਿਨ ਪਾਕਿਸਤਾਨ ਦੀ ਸ਼ੁਰੂਆਤੀ ਸੁਪਰ ਫੋਰ ਟਾਈ ਦੇਖਣਗੇ।

ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ 
ਬੀਸੀਸੀਆਈ ਦੇ ਸਕੱਤਰ ਅਤੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਜੈ ਸ਼ਾਹ ਨੇ 19 ਜੁਲਾਈ ਨੂੰ ਏਸ਼ੀਆ ਕੱਪ 2023 ਦੇ ਕਾਰਜਕ੍ਰਮ ਦਾ ਐਲਾਨ ਕੀਤਾ। ਇਹ ਟੂਰਨਾਮੈਂਟ 30 ਅਗਸਤ ਨੂੰ ਸ਼ੁਰੂ ਹੋਵੇਗਾ। ਚਾਰ ਮੈਚ ਪਾਕਿਸਤਾਨ 'ਚ ਅਤੇ ਨੌਂ ਸ਼੍ਰੀਲੰਕਾ 'ਚ ਖੇਡੇ ਜਾਣਗੇ। ਭਾਰਤ ਦਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤ ਗਰੁੱਪ ਏ 'ਚ ਹੈ। ਪਾਕਿਸਤਾਨ ਅਤੇ ਨੇਪਾਲ ਵੀ ਉਨ੍ਹਾਂ ਦੇ ਨਾਲ ਹਨ। ਉਥੇ ਹੀ ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਗਰੁੱਪ ਬੀ 'ਚ ਹਨ। ਦੋਵਾਂ ਗਰੁੱਪਾਂ ਦੀਆਂ ਸਿਖਰਲੀਆਂ ਦੋ ਟੀਮਾਂ ਸੁਪਰ-4 ਰਾਊਂਡ 'ਚ ਪ੍ਰਵੇਸ਼ ਕਰਨਗੀਆਂ। ਉਥੋਂ ਦੋ ਟੀਮਾਂ ਸਿੱਧੇ ਫਾਈਨਲ ਲਈ ਕੁਆਲੀਫਾਈ ਕਰਨਗੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News