ਵਰਲਡ ਕੱਪ ਜਿੱਤਣ ਵਾਲੇ ਭਾਰਤੀ ਕ੍ਰਿਕਟਰ ਦਾ ਖੁਲਾਸਾ, ਇਕ ਸਮੇਂ ਕਰਨਾ ਚਾਹੁੰਦਾ ਸੀ ਖੁਦਕੁਸ਼ੀ

Thursday, Jun 04, 2020 - 05:15 PM (IST)

ਵਰਲਡ ਕੱਪ ਜਿੱਤਣ ਵਾਲੇ ਭਾਰਤੀ ਕ੍ਰਿਕਟਰ ਦਾ ਖੁਲਾਸਾ, ਇਕ ਸਮੇਂ ਕਰਨਾ ਚਾਹੁੰਦਾ ਸੀ ਖੁਦਕੁਸ਼ੀ

ਸਪੋਰਟਸ ਡੈਸਕ : ਰਾਬਿਨ ਉਥੱਪਾ ਨੇ ਖੁਲਾਸਾ ਕੀਤੀ ਹੈ ਕਿ ਕਰੀਅਰ ਦੌਰਾਨ ਉਹ ਲੱਗਭਗ 2 ਸਾਲ ਤਕ ਮਾਨਸਿਕ ਡਿਪ੍ਰੈਸ਼ਨ ਨਾਲ ਜੂਝ ਰਿਹਾ ਸੀ। ਉਸ ਦੇ ਮਨ ਵਿਚ ਕਈ ਵਾਰ ਖੁਦਕੁਸ਼ੀ ਕਰਨ ਦਾ ਖਿਆਲ ਵੀ ਆਇਆ। ਹਾਲਾਂਕਿ ਤਦ ਸ਼ਾਇਦ ਕ੍ਰਿਕਟ ਹੀ ਇਕ ਅਜਿਹੀ ਚੀਜ਼ ਸੀ, ਜਿਸ ਨੇ ਉਸ ਨੂੰ ਬਾਲਕਨੀ ਤੋਂ ਛਾਲ ਮਾਰਨ ਤੋਂ ਰੋਕ ਦਿੱਤਾ। ਉਸ ਨੇ ਇਸ  ਸਮੱਸਿਆ ਨਾਲ ਨਜਿੱਠਣ ਲਈ ਡਾਇਰੀ ਦੀ ਵੀ ਮਦਦ ਲਈ। ਉਥੱਪਾ 2007 ਵਿਚ ਟੀ-20 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੁੱਖ ਮੈਂਬਰ ਰਹੇ। 

PunjabKesari

ਉਥੱਪਾ ਭਾਰਤ ਲਈ 46 ਵਨ ਡੇ ਅਤੇ 13 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਉਸ ਨੂੰ ਆਈ. ਪੀ. ਐੱਲ. 2020 ਲਈ ਨਿਲਾਮੀ ਵਿਚ ਰਾਜਸਥਾਨ ਰਾਇਲਸ ਨੇ 3 ਕਰੋੜ ਰੁਪਏ ਵਿਚ ਖਰੀਦਿਆ ਸੀ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ. ਅਣਮਿੱਥੇ ਸਮੇਂ ਲਈ ਮੁਲਤਵੀ ਹੈ। ਉਥੱਪਾ ਨੇ ਰਾਇਲਸ ਰਾਜਸਥਾਨ ਦੇ ਫਾਊਂਡੇਸ਼ਨ ਦੇ ਲਾਈਵ ਸੈਸ਼ਨ 'ਮਾਈਂਡ ਐਂਡ ਸੋਲ' ਵਿਚ ਕਿਹਾ ਕਿ ਮੈਨੂੰ ਯਾਦ ਹੈ ਕਿ 2009 ਤੋਂ 2011 ਵਿਚਾਲੇ ਇਹ ਲਗਾਤਾਰ ਹੋ ਰਿਹਾ ਸੀ। ਮੈਨੂੰ ਰੋਜ਼ਾਨਾ ਇਸ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਉਸ ਸਮੇਂ ਕ੍ਰਿਕਟ ਦੇ ਬਾਰੇ ਵਿਚ ਸੋਚ ਨਹੀਂ ਰਿਹਾ ਸੀ। 

PunjabKesari

ਉਸ ਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਇਸ ਦਿਨ ਕਿਵੇਂ ਅਤੇ ਅਗਲਾ ਦਿਨ ਕਿਵੇਂ ਹੋਵੇਗਾ। ਮੇਰੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਅਤੇ ਮੈਂ ਕਿਸ ਦਿਸ਼ਾ ਵਿਚ ਜਾ ਰਿਹਾ ਹਾਂ। ਕ੍ਰਿਕਟ ਨੇ ਇਨ੍ਹਾਂ ਗੱਲਾਂ ਨੂੰ ਮੇਰੇ ਦਿਮਾਗ ਵਿਚੋਂ ਕੱਢਿਆ। ਆਫ ਸੀਜ਼ਨ ਵਿਚ ਬਹੁਤ ਮੁਸ਼ਕਿਲ ਹੁੰਦੀ ਸੀ। ਮੈਂ ਉਨ੍ਹਾਂ ਦਿਨਾਂ ਵਿਚ ਇੱਧਰ-ਉੱਧਰ ਬੈਠ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਦੌੜ ਕੇ ਜਾਵਾਂ ਅਤੇ ਬਾਲਕਨੀ ਤੋਂ ਛਾਲ ਮਾਰ ਦੇਵਾਂ ਪਰ ਕਿਸੇ ਚੀਜ਼ ਨੇ ਮੈਨੂੰ ਰੋਕ ਕੇ ਰੱਖਿਆ। ਉਸ ਸਮੇਂ ਮੈਂ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਇਕ ਵਿਅਕਤੀ ਦੇ ਤੌਰ 'ਤੇ ਖੁਦ ਨੂੰ ਸਮਝਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤੋਂ ਬਾਅਦ ਬਾਹਰੀ ਮਦਦ ਲਈ ਤਾਂ ਜੋ ਆਪਣੀ ਜ਼ਿੰਦਗੀ ਵਿਚ ਬਦਲਾਅ ਕਰ ਸਕਾਂ।


author

Ranjit

Content Editor

Related News