RR vs RCB: ਰਾਬਿਨ ਉਥੱਪਾ ਨੇ IPL ''ਚ ਬਣਾਇਆ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ

Saturday, Oct 17, 2020 - 05:02 PM (IST)

RR vs RCB: ਰਾਬਿਨ ਉਥੱਪਾ ਨੇ IPL ''ਚ ਬਣਾਇਆ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ

ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਦੇ ਖਿਡਾਰੀ ਰਾਬਿਨ ਉਥੱਪਾ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣੀਆਂ 4500 ਦੌੜਾਂ ਪੂਰੀਆਂ ਕਰਕੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਉਪਲਬਧੀ ਉਨ੍ਹਾਂ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਸ਼ਨੀਵਾਰ ਯਾਨੀ ਅੱਜ ਦੁਬਈ ਵਿਚ ਖੇਡੇ ਜਾ ਰਹੇ ਆਈ.ਪੀ.ਐਲ. 2020 ਦੇ 33ਵੇਂ ਮੈਚ ਵਿਚ ਹਾਸਲ ਕੀਤੀ।

ਇਹ ਵੀ ਪੜ੍ਹੋ:  IPL ਦੇਖਣ ਸਟੇਡੀਅਮ ਪੁੱਜੀ ਸ਼ਾਹਰੁਖ ਦੀ ਧੀ ਸੁਹਾਨਾ ਨੇ ਦਿੱਤੇ ਅਜਿਹੇ ਐਕਸਪ੍ਰੈਸ਼ਨਜ਼, ਤਸਵੀਰਾਂ ਹੋਈਆਂ ਵਾਇਰਲ

ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਉਤਰੀ ਰਾਜਸਥਾਨ ਰਾਇਲਜ਼ ਦੇ ਰਾਬਿਨ ਉਥੱਪਾ ਅਤੇ ਬੇਨ ਸਟੋਕਸ ਨੇ ਪਾਰੀ ਦੀ ਸ਼ੁਰੂਆਤ ਕੀਤੀ। ਪਾਰੀ ਦਾ ਤੀਜਾ ਓਵਰ ਕਰਣ ਆਏ ਵਾਸ਼ਿੰਗਟਨ ਸੁੰਦਰ ਦੀ ਆਖ਼ਰੀ ਗੇਂਦ 'ਤੇ ਉਥੱਪਾ ਨੇ ਜਿਵੇਂ ਹੀ ਚੌਕਾ ਜੜਿਆ ਉਨ੍ਹਾਂ ਦੇ ਆਈ.ਪੀ.ਐਲ. ਵਿਚ 4500 ਦੌੜਾਂ ਪੂਰੀਆਂ ਹੋ ਗਈਆਂ।

ਇਹ ਵੀ ਪੜ੍ਹੋ: ਇਨ੍ਹਾਂ 4 ਰਾਸ਼ੀਆਂ ਵਾਲੇ ਲੋਕਾਂ ਨੂੰ 18 ਅਕਤੂਬਰ ਤੋਂ ਬਾਅਦ ਮਿਲਣ ਵਾਲਾ ਹੈ ਸੱਚਾ ਪਿਆਰ

ਇਸ ਮੈਚ ਵਿਚ ਉਨ੍ਹਾਂ ਨੇ 22 ਗੇਂਦਾਂ ਵਿਚ 41 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ 7 ਚੌਕੇ ਅਤੇ 1 ਛੱਕਾ ਵੀ ਨਿਕਲਿਆ। ਉਥੱਪਾ ਨੂੰ ਇਸ ਮੈਚ ਵਿਚ ਪਾਰੀ ਦੇ 8ਵੇਂ ਓਵਰ ਦੀ ਚੌਥੀ ਗੇਂਦ 'ਤੇ ਯੁਜਵੇਂਦਰ ਚਾਹਲ ਨੇ ਆਰੋਨ ਫਿੰਚ ਦੇ ਹੱਥੋਂ ਕੈਚ ਆਊਟ ਕਰਵਾ ਪਵੇਲੀਅਨ ਭੇਜਿਆ।

ਇਹ ਵੀ ਪੜ੍ਹੋ: ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ

ਉਥੱਪਾ ਨੇ ਹੁਣ ਤੱਕ ਆਪਣੇ ਆਈ.ਪੀ.ਐਲ. ਕਰੀਅਰ ਦੇ 184 ਮੈਚਾਂ ਦੀਆਂ 177 ਪਾਰੀਆਂ ਵਿਚ 28.34 ਦੀ ਔਸਤ ਨਾਲ 4535 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਟਰਾਇਕ ਰੇਟ 130.09 ਦਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦਾ ਸਰਵੋੱਚ ਰਨ ਸਕੋਰ 87 ਹੈ। ਉਨ੍ਹਾਂ ਨੇ ਆਪਣੀ ਪਾਰੀ ਵਿਚ ਕੁੱਲ 24 ਅਰਧ ਸੈਂਕੜੇ ਲਗਾਏ ਹਨ ਅਤੇ ਉਨ੍ਹਾਂ  ਦੇ ਬੱਲੇ 'ਚੋਂ 449 ਚੌਕੇ ਅਤੇ 159 ਛੱਕੇ ਵੀ ਨਿਕਲੇ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਇਸ ਬੈਂਕ ਦਾ ਤਿਉਹਾਰੀ ਸੀਜ਼ਨ 'ਚ ਖ਼ਾਸ ਤੋਹਫ਼ਾ, ਸਸਤਾ ਕੀਤਾ ਹੋਮ ਲੋਨ


author

cherry

Content Editor

Related News