ਰੋਡ ਸੇਫਟੀ ਵਿਸ਼ਵ ਸੀਰੀਜ਼ 2020 : ਸਿਰਫ 50 ਰੁਪਏ ਦੀ ਟਿਕਟ ''ਤੇ ਦੇਖੋ ਸਚਿਨ-ਲਾਰਾ ਨੂੰ ਖੇਡਦੇ

02/17/2020 11:52:42 PM

ਨਵੀਂ ਦਿੱਲੀ— ਰੋਡ ਸੇਫਟੀ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵਿਸ਼ਵ ਸੀਰੀਜ਼ 7 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਇਲਾਵਾ ਵਰਿੰਦਰ ਸਹਿਵਾਗ ਤੇ ਬ੍ਰਾਇਨ ਲਾਰਾ ਹਿੱਸਾ ਲੈਣ ਵਾਲੇ ਹਨ। ਸੀਰੀਜ਼ ਦੇ ਤਹਿਤ ਭਾਰਤ ਦੇ ਇਸ ਕੋਨੇ 'ਤੇ 11 ਮੈਚ ਹੋਣੇ ਹਨ। ਇਸਦੀ ਟਿਕਟ ਸਿਰਫ 50 ਤੋਂ 500 ਰੁਪਏ ਰੱਖੀ ਗਈ ਹੈ। ਸੀਰੀਜ਼ 'ਚ ਕੁਲ 5 ਟੀਮਾਂ ਹੋਣਗੀਆਂ। ਇਸ 'ਚ ਇੰਡੀਆ ਲੀਜੇਂਡਸ ਦੇ ਨਾਲ ਹੀ ਆਸਟਰੇਲੀਆ ਲੀਜੇਂਡਸ, ਸਾਊਥ ਅਫਰੀਕਾ ਲੀਜੇਂਡਸ, ਸ਼੍ਰੀਲੰਕਾ ਲੀਜੇਂਡਸ ਤੇ ਵੈਸਟਇੰਡੀਜ਼ ਲੀਜੇਂਡਸ। ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਡੀਆ ਲੀਜੇਂਡਸ ਤੇ ਵੈਸਟਇੰਡੀਜ਼ ਲੀਜੇਂਡਸ ਵਿਚਾਲੇ ਖੇਡਿਆ ਜਾਵੇਗਾ।

PunjabKesari
ਇਹ ਹਨ ਪੰਜ ਟੀਮਾਂ ਦੇ ਕਪਤਾਨ—
ਇੰਡੀਆ ਲੀਜੇਂਡਸ— ਸਚਿਨ ਤੇਂਦੁਲਕਰ
ਆਸਟਰੇਲੀਆ ਲੀਜੇਂਡਸ— ਬ੍ਰੇਟ ਲੀ
ਸਾਊਥ ਅਫਰੀਕਾ ਲੀਜੇਂਡਸ— ਜੋਂਟੀ ਰੋਡਸ
ਸ਼੍ਰੀਲੰਕਾ ਲੀਜੇਂਡਸ — ਤਿਲਕਰਤਨੇ ਦਿਲਸ਼ਾਨ
ਵੈਸਟਇੰਡੀਜ਼ ਲੀਜੇਂਡਸ— ਬ੍ਰਾਇਨ ਲਾਰਾ

PunjabKesari
ਇੱਥੇ ਹੋਣਗੇ ਮੁਕਾਬਲੇ
ਸੀਰੀਜ਼ ਦੇ 2 ਮੈਚ ਵਾਨਖੇੜੇ ਸਟੇਡੀਅਮ, 2 ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, 4 ਮੈਚ ਨਵੀਂ ਮੁੰਬਈ ਜੇ ਡੀਵਾਈ ਪਾਟਿਲ ਸਟੇਡੀਅਮ ਤੇ ਫਾਈਨਲ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇੰਡੀਆ ਲੀਜੇਂਡਸ ਦਾ ਦੂਜਾ ਮੈਚ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ।
ਯੁਵਰਾਜ ਤੇ ਮੁਰਲੀਧਰਨ ਵੀ ਖੇਡਣਗੇ
ਸੀਰੀਜ਼ 'ਚ ਸਚਿਨ ਤੇਂਦੁਲਕਰ ਤੋਂ ਇਲਾਵਾ ਯੁਵਰਾਜ ਸਿੰਘ, ਜ਼ਹੀਰ ਖਾਨ, ਬ੍ਰਾਇਨ ਲਾਰਾ, ਸ਼ਿਵਨਾਰਾਇਣ ਚੰਦਰਪਾਲ, ਬ੍ਰੇਟ ਲੀ, ਬ੍ਰੇਟ ਹਾਜ, ਜੋਂਟੀ ਰੋਡਸ, ਮੁਥਿਆ ਮੁਰਲੀਧਰਨ, ਤਿਲਕਰਤਨੇ ਦਿਲਸ਼ਾਨ, ਵਰਿੰਦਰ ਸਹਿਵਾਗ ਤੇ ਅਜੰਤਾ ਮੇਂਡਿਸ ਵਰਗੇ ਸਿਤਾਰੇ ਵੀ ਜਲਵਾ ਦਿਖਾਉਣ ਨੂੰ ਤਿਆਰ ਹਨ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਇਸ ਸੀਰੀਜ਼ ਦੇ ਕਮਿਸ਼ਨਰ ਹਨ।


Gurdeep Singh

Content Editor

Related News