26 ਸਾਲਾਂ ''ਚ 200 ਵਿਕਟਾਂ ਪੂਰੀਆਂ ਕਰਨ ਵਾਲਾ ਵਿੰਡੀਜ਼ ਦਾ ਪਹਿਲਾ ਗੇਂਦਬਾਜ਼ ਬਣਿਆ ਰੋਚ
Saturday, Jul 25, 2020 - 11:17 PM (IST)

ਮਾਨਚੈਸਟਰ– ਤੇਜ਼ ਗੇਂਦਬਾਜ਼ ਕੇਮਾਰ ਰੋਚ ਪਿਛਲੇ 26 ਸਾਲਾਂ ਵਿਚ 200 ਵਿਕਟਾਂ ਪੂਰੀਆਂ ਕਰਨ ਵਾਲਾ ਵੈਸਟਇੰਡੀਜ਼ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਇਹ ਉਪਲੱਬਧੀ ਹਾਸਲ ਕੀਤੀ। ਵੈਸਟਇੰਡੀਜ਼ ਵਲੋਂ 200 ਵਿਕਟਾਂ ਪੂਰੀਆਂ ਕਰਨ ਵਾਲਾ ਆਖਰੀ ਗੇਂਦਬਾਜ਼ ਕਰਟਲੀ ਐਮਬ੍ਰੋਜ ਸੀ, ਜਿਸ ਨੇ ਸਾਲ 1994 ਵਿਚ ਗਯਾਨਾ ਵਿਚ ਇੰਗਲੈਂਡ ਵਿਰੁੱਧ ਮੁਕਾਬਲੇ ਵਿਚ ਹੀ 200 ਵਿਕਟਾਂ ਪੂਰੀਆਂ ਕੀਤੀਆਂ ਸਨ। ਐਮਬ੍ਰੋਜ ਤੋਂ ਬਾਅਦ ਿਫਦੇਲ ਐਡਵਰਡਸ ਹੀ ਇਕਲੌਤਾ ਅਜਿਹਾ ਗੇਂਦਬਾਜ਼ ਸੀ, ਜਿਹੜਾ 200 ਵਿਕਟਾਂ ਦੇ ਨੇੜੇ ਪਹੁੰਚਿਆ ਸੀ। ਓਵਰਆਲ ਰੋਚ 200 ਵਿਕਟਾਂ ਲੈਣ ਵਾਲਾ ਵਿੰਡੀਜ਼ ਦਾ 9ਵਾਂ ਗੇਂਦਬਾਜ਼ ਬਣਿਆ ਹੈ।
32 ਸਾਲਾ ਰੋਚ ਨੇ ਇੰਗਲੈਂਡ ਵਿਰੁੱਧ ਤੀਜੇ ਤੇ ਆਖਰੀ ਟੈਸਟ ਦੀ ਪਹਿਲੀ ਪਾਰੀ ਵਿਚ 4 ਵਿਕਟਾਂ ਹਾਸਲ ਕੀਤੀਆਂ ਤੇ ਆਪਣੀ ਤੀਜੀ ਵਿਕਟ ਲੈਂਦੇ ਹੀ ਉਸ ਨੇ 59ਵੇਂ ਟੈਸਟ ਵਿਚ ਇਹ ਉਪਲੱਬਧੀ ਹਾਸਲ ਕਰ ਲਈ। ਸਾਲ 2009 ਵਿਚ ਬੰਗਲਾਦੇਸ਼ ਵਿਰੁੱਧ ਆਪਣਾ ਟੈਸਟ ਡੈਬਿਊ ਕਰਨ ਵਾਲੇ ਰੋਚ ਨੇ ਆਪਣੇ ਕਰੀਅਰ ਵਿਚ ਪਾਰੀ ਵਿਚ 5 ਵਿਕਟਾਂ 9 ਵਾਰ ਤੇ ਟੈਸਟ ਵਿਚ 10 ਵਿਕਟਾਂ ਇਕ ਵਾਰ ਲਈਆਂ ਹਨ। ਉਸ ਨੇ ਆਪਣੀਆਂ 100 ਵਿਕਟ 26 ਟੈਸਟਾਂ ਵਿਚ ਪੂਰੀਆਂ ਜਦਕਿ ਅਗਲੀਆਂ 100 ਵਿਕਟਾਂ ਤਕ ਪਹੁੰਚਣ ਲਈ ਉਸ ਨੂੰ 33 ਟੈਸਟ ਲੱਗੇ।