ਰੀਆਨ ਪਰਾਗ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ''ਚ ਤੋੜਿਆ IPL ਦਾ ਇਹ ਵੱਡਾ ਰਿਕਾਰਡ

Sunday, May 05, 2019 - 10:02 AM (IST)

ਰੀਆਨ ਪਰਾਗ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ''ਚ ਤੋੜਿਆ IPL ਦਾ ਇਹ ਵੱਡਾ ਰਿਕਾਰਡ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਸੀਜ਼ਨ ਦਾ 53ਵਾਂ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ 'ਚ ਜਿੱਥੇ ਰਾਜਸਥਾਨ ਦੀ ਟੀਮ ਸਮਿਥ ਦੀ ਗੈਰਮੌਜੂਦਗੀ 'ਚ ਇਕ ਵਾਰ ਫਿਰ ਅਸਫਲ ਸਾਬਤ ਹੋਈ ਉੱਥੇ ਹੀ ਇਕ ਯੁਵਾ ਖਿਡਾਰੀ ਨੇ ਇਕ ਵੱਡਾ ਰਿਕਾਰਡ ਬਣਾ ਦਿੱਤਾ। ਰਾਜਸਥਾਨ ਦੇ ਆਲਰਾਊਂਡਰ ਰੀਆਨ ਪਰਾਗ ਨੇ ਮੈਚ 'ਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ। ਰੀਆਨ ਨੇ ਇਹ ਮੁਕਾਮ ਸਿਰਫ 17 ਸਾਲ ਅਤੇ 175 ਦਿਨ ਦੀ ਉਮਰ 'ਚ ਹਾਸਲ ਕੀਤਾ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰਾਜਸਥਾਨ ਦੇ ਹੀ ਖਿਡਾਰੀ ਸੰਜੂ ਸੈਮਸਨ ਦੇ ਨਾਂ ਸੀ। ਸੈਮਸਨ ਨੇ 18 ਸਾਲ ਅਤੇ 169 ਦਿਨ 'ਚ ਇਹ ਅਰਧ ਸੈਂਕੜਾ ਲਗਾਇਆ। 
PunjabKesari
ਆਈ.ਪੀ.ਐੱਲ. 2019 ਲੀਗ ਦਾ ਆਪਣਾ ਪਹਿਲਾ ਸੀਜ਼ਨ ਖੇਡ ਰਹੇ ਰੀਆਨ ਪਰਾਗ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਦਿੱਲੀ ਦੇ ਖਿਲਾਫ ਫਿਰੋਜ਼ਸ਼ਾਹ ਕੋਟਲਾ 'ਚ ਖੇਡੇ ਗਏ ਮੁਕਾਬਲੇ 'ਚ ਵੀ ਪਰਾਗ ਨੇ ਆਪਣੀ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਕੱਢਿਆ। ਮੈਚ 'ਚ ਇਕ ਪਾਸੇ ਜਿੱਥੇ ਰਾਜਸਥਾਨ ਦੇ ਬੱਲੇਬਾਜ਼ ਲਗਾਤਾਰ ਆਊਟ ਹੋ ਕੇ ਪਵੇਲੀਅਨ ਪਰਤ ਰਹੇ ਸਨ ਉੱਥੇ ਹੀ ਰੀਆਨ ਨੇ ਦੂਜੇ ਪਾਸੇ 'ਤੇ ਪਾਰੀ ਨੂੰ ਸੰਭਾਲੇ ਰਖਿਆ ਅਤੇ ਟੀਮ ਦੇ ਸਕੋਰ ਨੂੰ 115 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਰੀਆਨ ਨੇ 49 ਗੇਂਦਾਂ 'ਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਆਪਣਾ ਪਹਿਲਾ ਆਈ.ਪੀ.ਐੱਲ. ਖੇਡ ਰਹੇ ਪਰਾਗ ਨੇ 7 ਮੈਚਾਂ 'ਚ 40 ਦੀ ਔਸਤ ਅਤੇ 128 ਦੀ ਸਟ੍ਰਾਈਕ ਰੇਟ ਨਾਲ 160 ਦੌੜਾਂ ਬਣਾਈਆਂ ਹਨ।


author

Tarsem Singh

Content Editor

Related News